ਮਰੀਅਮ ਨਵਾਜ਼ ਸ਼ਰੀਫ ਦਾ ਆਪਣੀਆਂ ਹਾਲੀਆ ਟਿੱਪਣੀਆਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ

ਲਾਹੌਰ [ਪਾਕਿਸਤਾਨ], 3 ਅਕਤੂਬਰ (ਏਐਨਆਈ): ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਆਪਣੀਆਂ ਹਾਲੀਆ ਟਿੱਪਣੀਆਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਨ੍ਹਾਂ ਦੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਅਤੇ ਇਸ ਦੇ ਗੱਠਜੋੜ ਭਾਈਵਾਲ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਵਿਚਕਾਰ ਦਰਾਰ ਪੈਦਾ ਹੋ ਗਈ ।
ਹੜ੍ਹ ਮੁਆਵਜ਼ੇ ਨੂੰ ਲੈ ਕੇ ਸ਼ੁਰੂ ਹੋਇਆ ਦੋਵਾਂ ਪਾਰਟੀਆਂ ਵਿਚਕਾਰ ਵਿਵਾਦ ਬਾਅਦ ਵਿਚ ਸਿੰਧ ਨਦੀ 'ਤੇ ਪਾਣੀ ਦੇ ਅਧਿਕਾਰਾਂ ਤੱਕ ਫੈਲ ਗਿਆ। ਡਾਨ ਦੇ ਅਨੁਸਾਰ, ਪੀ.ਪੀ.ਪੀ.ਲੀਡਰਸ਼ਿਪ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਇਸਲਾਮਾਬਾਦ ਵਿਚ ਇਕ ਮੀਟਿੰਗ ਦੌਰਾਨ ਮਰੀਅਮ ਨੂੰ ਆਪਣੇ ਸੁਰ 'ਤੇ ਮੁੜ ਵਿਚਾਰ ਕਰਨ ਲਈ ਕਿਹਾ, ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਸਲਾਹ ਆਪਣੇ ਕੋਲ ਰੱਖਣ ਲਈ ਕਿਹਾ। ਜਦੋਂ ਪੰਜਾਬ ਵਿਚ ਹੜ੍ਹ ਆਏ ਤਾਂ ਇਕ ਸੂਬੇ ਦੇ ਲੋਕਾਂ ਨੇ ਨਾ ਸਿਰਫ਼ ਪੰਜਾਬ ਸਰਕਾਰ ਦੀ ਗ਼ਲਤ ਆਲੋਚਨਾ ਕੀਤੀ, ਸਗੋਂ ਜ਼ਖ਼ਮਾਂ 'ਤੇ ਲੂਣ ਵੀ ਛਿੜਕਿਆ ।