JALANDHAR WEATHER

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ

ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 6 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਹਾਲ ਹੀ ਵਿਚ ਪੈ ਰਹੀ ਬਰਸਾਤ ਦੇ ਮੱਦੇਨਜ਼ਰ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵੱਧਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਿਆਸ ਦਰਿਆ ਵਿਚ ਪਾਣੀ ਦਾ ੳੇੁੱਚਤਮ ਪੱਧਰ ਦਰਿਆ ਵਿਚ ਲਗਾਏ ਗਏ ਗੇਜ ਅਨੁਸਾਰ ਅੱਜ 739.30 ਮਾਪਿਆ ਗਿਆ ਹੈ, ਜਿਸਦਾ ਨਿਕਾਸ ਪੱਧਰ 85000 ਕਿਊਸਿਕ ਮਾਪਿਆ ਗਿਆ ਹੈ, ਜੋ ਕਿ ਪਿਛਲੇ ਸਮੇਂ ਦੌਰਾਨ 20-21,000 ਕਿਊਸਿਕ 'ਤੇ ਵਹਿ ਰਿਹਾ ਸੀ । ਉਨ੍ਹਾਂ ਕਿਹਾ ਕਿ ਮੌਸਮ ਦੇ ਮੱਦੇ ਨਜ਼ਰ ਪਾਣੀ ਦਾ ਪੱਧਰ ਅਜੇ ਹੋਰ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ