ਭਲਕੇ (9 ਅਕਤੂਬਰ) ਨੂੰ ਹੋਵੇਗਾ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ


.jpeg)


ਚੰਡੀਗੜ੍ਹ, 8 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਰਾਜਵੀਰ ਸਿੰਘ ਜਵੰਦਾ ਦੀ ਮਿ੍ਤਕ ਦੇਹ ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਦਾਕਾਰ ਤੇ ਕਲਾਕਾਰ ਪਹੁੰਚੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਉਹਨਾਂ ਦੇ ਪਿੰਡ ਪੋਨਾ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਲਿਜਾਇਆ ਜਾਵੇਗਾ, ਜਿਥੇ ਕਿ ਭਲਕੇ ਸਵੇਰੇ 11 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।