ਰਾਜਵੀਰ ਜਵੰਦਾ ਨੇ ਅਜੇ ਹੋਰ ਬੁਲੰਦੀਆਂ ਕਰਨੀਆਂ ਸਨ ਸਰ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 8 ਅਕਤੂਬਰ- ਰਾਜਵੀਰ ਜਵੰਦਾ ਦੇ ਦਿਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਸਟ ਸਾਂਝੀ ਕਰ ਕਿਹਾ ਕਿ ਛੋਟੇ ਵੀਰ ਰਾਜਵੀਰ ਜਵੰਦਾ ਬਾਰੇ ਆਈ ਖ਼ਬਰ ਸੁਣਕੇ ਮਨ ਨੂੰ ਬਹੁਤ ਦੁੱਖ ਲੱਗਾ। ਉਸ ਦਾ ਜਾਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਵੱਡਾ ਘਾਟਾ ਹੈ। ਇਸ ਹੋਣਹਾਰ ਪੰਜਾਬੀ ਗਾਇਕ ਨੇ ਹਾਲੇ ਹੋਰ ਬੁਲੰਦੀਆਂ ਨੂੰ ਛੋਹਣਾ ਸੀ, ਪਰ ਵਾਹਿਗੁਰੂ ਦੀ ਰਜਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਮੇਰੇ ਨਾਲ ਰਾਜਵੀਰ ਦਾ ਚੰਗਾ ਪਿਆਰ ਸੀ ਅਤੇ ਉਹ ਸਾਡੀਆਂ ਖੁਸ਼ੀਆਂ ਵਿਚ ਵੀ ਸ਼ਾਮਿਲ ਹੁੰਦਾ ਰਿਹਾ ਹੈ। ਅੱਜ ਉਸ ਦੇ ਜਾਣ ਨਾਲ ਹਰੇਕ ਪਿਆਰ ਕਰਨ ਵਾਲੇ ਨੂੰ ਬਹੁਤ ਦੁੱਖ ਹੋਇਆ ਹੈ। ਇਸ ਅਸਹਿ ਦੁੱਖ ਦੀ ਘੜੀ ਵਾਹਿਗੁਰੂ ਜੀ ਦੇ ਚਰਨਾਂ ’ਚ ਇਹੋ ਅਰਦਾਸ ਕਰਦਾ ਹਾਂ ਕਿ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਭਾਨਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ।