ਪੰਜਾਬ ਦੇ ਹਰ ਦਿਲ ’ਚ ਧੜਕਦੀ ਰਹੇਗੀ ਰਾਜਵੀਰ ਦੀ ਆਵਾਜ਼- ਮਨੀਸ਼ ਸਿਸੋਦੀਆ

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਬੇਵਕਤੀ ਦਿਹਾਂਤ ’ਤੇ ਬਹੁਤ ਦੁੱਖ ਹੋਇਆ ਹੈ। ਉਹ ਬਹੁਤ ਜਲਦੀ ਚਲਾ ਗਿਆ, ਪਰ ਉਸ ਦੀ ਰੂਹਾਨੀ ਆਵਾਜ਼ ਪੰਜਾਬ ਦੇ ਹਰ ਦਿਲ ਦੀ ਧੜਕਣ ਵਿਚ ਜਿਉਂਦੀ ਰਹੇਗੀ।
ਉਸਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੀ ਸੰਵੇਦਨਾ। ਵਾਹਿਗੁਰੂ ਉਸ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ।