ਪੰਜਾਬ ਹਮੇਸ਼ਾ ਰਾਜਵੀਰ ਦੀ ਰੂਹਾਨੀ ਆਵਾਜ਼ ਨੂੰ ਰੱਖੇਗਾ ਯਾਦ- ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 8 ਅਕਤੂਬਰ- ਰਾਜਵੀਰ ਜਵੰਦਾ ਦੀ ਮੌਤ ’ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਜਵੰਦਾ ਬਹੁਤ ਜਲਦੀ ਚਲੇ ਗਏ, ਰਾਜਵੀਰ ਜਵੰਦਾ ਆਪਣੇ ਪਿਛੇ ਪਿਆਰ, ਸੰਗੀਤ ਅਤੇ ਪ੍ਰੇਰਨਾ ਦੀ ਵਿਰਾਸਤ ਛੱਡ ਗਏ ਹਨ। ਪੰਜਾਬ ਹਮੇਸ਼ਾ ਉਨ੍ਹਾਂ ਦੀ ਰੂਹਾਨੀ ਆਵਾਜ਼ ਨੂੰ ਯਾਦ ਰੱਖੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ ਹਨ।
ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਸਾਰੇ ਦੁਖੀਆਂ ਨੂੰ ਤਾਕਤ ਦੇਣ।