JALANDHAR WEATHER

ਅਣਅਧਿਕਾਰਤ ਜਗ੍ਹਾ 'ਤੇ ਪਟਾਕੇ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ - ਡੀ.ਐਸ.ਪੀ. ਰਾਜਬੀਰ ਸਿੰਘ

ਗੁਰੂ ਹਰ ਸਹਾਏ, 9 ਅਕਤੂਬਰ (ਕਪਿਲ ਕੰਧਾਰੀ)-ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਹੈ, ਉਵੇਂ-ਉਵੇਂ ਦੁਕਾਨਦਾਰਾਂ ਵਲੋਂ ਵੀ ਪਟਾਕੇ ਦਾ ਸਟੋਕ ਆਪਣੇ-ਆਪਣੇ ਸਟੋਰਾਂ ਵਿਚ ਵੱਡੇ ਪੱਧਰ ਉਤੇ ਜਮ੍ਹਾ ਕਰ ਲਿਆ ਗਿਆ ਹੈ। ਉਥੇ ਹੀ ਇਸ ਤਿਉਹਾਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਉਸ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਸ਼ਹਿਰ ਵਿਚ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਸਬ-ਡਵੀਜ਼ਨ ਗੁਰੂ ਹਰ ਸਹਾਏ ਦੇ ਡੀ.ਐਸ.ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਪਟਾਕਿਆਂ ਨੂੰ ਵੇਚਣ ਲਈ ਸ਼ਹਿਰ ਵਿਚ ਜਿਹੜੀ ਵੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ, ਦੁਕਾਨਦਾਰ ਉਸ ਜਗ੍ਹਾ ਉਤੇ ਪਟਾਕੇ ਲਗਾਉਣ। ਕੋਈ ਵੀ ਦੁਕਾਨਦਾਰ ਭੀੜ-ਭਾੜ ਵਾਲੀ ਜਗ੍ਹਾ ਜਾਂ ਆਪਣੀ ਮਨਮਰਜ਼ੀ ਨਾਲ ਪਟਾਕੇ ਨਾ ਵੇਚੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਰਨ ਵਾਲੇ ਵਿਅਕਤੀ ਨੂੰ ਨਹੀਂ ਬਖਸ਼ਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ