ਈ.ਡੀ. ਵਲੋਂ ਰਿਲਾਇੰਸ ਪਾਵਰ ਲਿਮਟਿਡ ਦੇ ਮੁੱਖ ਵਿੱਤੀ ਅਧਿਕਾਰੀ ਅਸ਼ੋਕ ਕੁਮਾਰ ਪਾਲ ਗਿ੍ਫ਼ਤਾਰ

ਨਵੀਂ ਦਿੱਲੀ, 11 ਅਕਤੂਬਰ- ਈ.ਡੀ. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਪਾਵਰ ਲਿਮਟਿਡ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਸ਼ੋਕ ਕੁਮਾਰ ਪਾਲ ਨੂੰ ਕਥਿਤ ਰਿਲਾਇੰਸ ਪਾਵਰ ਜਾਅਲੀ ਬੈਂਕ ਗਾਰੰਟੀ ਅਤੇ ਜਾਅਲੀ ਇਨਵੌਇਸਿੰਗ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਪਾਲ ਨੂੰ ਕੱਲ੍ਹ ਰਾਤ ਦਿੱਲੀ ਦਫ਼ਤਰ ਵਿਚ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਸਵੇਰੇ 9.30 ਵਜੇ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਜੋ ਉਸ ਦਾ ਰਿਮਾਂਡ ਮੰਗਿਆ ਜਾ ਸਕੇ।