ਨੌਜਵਾਨ ਸਰਬਜੀਤ ਸਿੰਘ ਸੋਢਾ ਦੀ ਮ੍ਰਿਤਕ ਦੇਹ ਆਸਟ੍ਰੇਲੀਆ ਤੋਂ ਮਹਿਲ ਕਲਾਂ ਪੁੱਜੀ

ਮਹਿਲ ਕਲਾਂ,15 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿਛਲੇ ਦਿਨੀਂ ਘਰੇਲੂ ਕਲੇਸ਼ ਕਾਰਨ ਐਡੀਲੇਡ ਆਸਟ੍ਰੇਲੀਆ 'ਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਵਾਲੇ ਨੌਜਵਾਨ ਸਰਬਜੀਤ ਸਿੰਘ ਸੋਢਾ ਦੀ ਮ੍ਰਿਤਕ ਦੇਹ ਅੱਜ ਪਿੰਡ ਮਹਿਲ ਕਲਾਂ ਸੋਢੇ ਵਿਖੇ ਪੁੱਜੀ। ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸਰਬਜੀਤ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਨੰਬਰਦਾਰ ਰਣਜੀਤ ਸਿੰਘ ਸੋਢਾ ਵਲੋਂ ਦਿੱਤੀ ਗਈ।
ਇਸ ਮੌਕੇ ਪੁੱਜੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਆਪਣੇ ਵਲੋਂ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਲੋਕਲ ਗੁ: ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਖ਼ਾਲਸਾ ਅਤੇ ਗਿਆਨ ਸਿੰਘ ਉੱਪਲ ਆਦਿ ਹਾਜ਼ਰ ਸਨ।