ਡੇਰਾਬੱਸੀ ‘ਚ ਦਾਰੂ ਦੇ ਨਸ਼ੇ ਵਿਚ ਨੌਜਵਾਨ ਨੇ ਦਾਦੀ ਦਾ ਕੀਤਾ ਕਤਲ

ਡੇਰਾਬੱਸੀ, 15 ਅਕਤੂਬਰ (ਰਣਬੀਰ ਸਿੰਘ ਪੜ੍ਹੀ ) - ਡੇਰਾਬੱਸੀ ‘ਚ ਇਕ ਦਿਲ ਦਹਲਾ ਦੇਣ ਵਾਲੀ ਹੱਤਿਆ ਦੀ ਘਟਨਾ ਸਾਹਮਣੇ ਆਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 9 ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਪੋਤੇ ਨੇ ਆਪਣੀ 70 ਸਾਲਾਂ ਦੀ ਦਾਦੀ ਗੁਰਬਚਨ ਕੌਰ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ । ਦੋਸ਼ੀ ਦੀ ਪਹਿਚਾਣ ਆਸ਼ੀਸ਼ ਵਜੋਂ ਹੋਈ ਹੈ, ਜੋ ਸ਼ਰਾਬ ਦਾ ਆਦੀ ਸੀ ਤੇ ਅਕਸਰ ਨਸ਼ੇ ਨੂੰ ਲੈ ਕੇ ਦਾਦੀ ਨਾਲ ਝਗੜਾ ਕਰਦਾ ਸੀ।
ਬੁੱਧਵਾਰ ਦੁਪਹਿਰ ਆਸ਼ੀਸ਼ ਨਸ਼ੇ ਦੀ ਹਾਲਤ ਵਿਚ ਘਰ ਪਹੁੰਚਿਆ ਤੇ ਦਾਦੀ ਨਾਲ ਬਹਿਸ ਕਰਨ ਲੱਗਾ। ਗੁੱਸੇ ਵਿਚ ਉਸ ਨੇ ਚਾਕੂ ਨਾਲ ਦਾਦੀ ਦਾ ਗਲਾ ਰੇਤ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਲੁਕਾਉਣ ਲਈ ਉਸ ਨੇ ਦਾਦੀ ਦੇ ਪੇਟ ‘ਤੇ ਗੈਸ ਸਿਲੈਂਡਰ ਰੱਖ ਦਿੱਤਾ ਤੇ ਉਸ ‘ਤੇ ਚਾਦਰ ਢੱਕ ਦਿੱਤੀ। ਇਸ ਤੋਂ ਬਾਅਦ ਉਹ ਘਰ ਤੋਂ ਫ਼ਰਾਰ ਹੋ ਗਿਆ ।