JALANDHAR WEATHER

ਕਾਂਕੇਰ ਵਿਚ 50 ਸੀ.ਪੀ.ਆਈ. (ਮਾਓਵਾਦੀ) ਕਾਡਰਾਂ ਨੇ 39 ਹਥਿਆਰਾਂ ਨਾਲ ਆਤਮ ਕੀਤਾ ਸਮਰਪਣ

ਕਾਂਕੇਰ (ਛੱਤੀਸਗੜ੍ਹ), 15 ਅਕਤੂਬਰ (ਏਐਨਆਈ): ਸੁਰੱਖਿਆ ਬਲਾਂ ਦੇ ਅਨੁਸਾਰ ਇਕ ਮਹੱਤਵਪੂਰਨ ਘਟਨਾਕ੍ਰਮ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ 50 ਕੈਡਰਾਂ, ਜਿਨ੍ਹਾਂ ਵਿਚ 39 ਔਰਤਾਂ ਸ਼ਾਮਿਲ ਹਨ, ਨੇ ਕਾਂਕੇਰ ਜ਼ਿਲ੍ਹੇ ਦੇ ਕੋਯਾਲੀਬੇਡਾ ਵਿਚ ਬੀ.ਐਸ.ਐਫ. ਦੀ 40ਵੀਂ ਬਟਾਲੀਅਨ ਦੇ ਕਾਮਤੇਰਾ ਕੈਂਪ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਇਹ ਆਤਮ ਸਮਰਪਣ ਸੀਨੀਅਰ ਮਾਓਵਾਦੀ ਆਗੂਆਂ ਰਾਜਮਨ ਮੰਡਵੀ ਅਤੇ ਰਾਜੂ ਸਲਾਮ ਦੀ ਅਗਵਾਈ ਹੇਠ ਹੋਇਆ, ਦੋਵੇਂ ਦੱਖਣੀ ਜ਼ੋਨਲ ਕਮੇਟੀ (ਐਸ.ਜ਼ੈਡ।ਸੀ.ਐਮ.) ਦੇ ਮੈਂਬਰ ਹਨ ।

ਆਤਮ ਸਮਰਪਣ ਕਰਨ ਵਾਲੇ ਕਾਡਰਾਂ ਨੇ ਕਥਿਤ ਤੌਰ 'ਤੇ 39 ਹਥਿਆਰ ਸੌਂਪੇ, ਜਿਨ੍ਹਾਂ ਵਿਚ 7 ​​ਏ.ਕੇ.-47 ਰਾਈਫਲਾਂ, 2 ਐਸ.ਐਲ.ਆਰ., 4 ਆਈ.ਐਨ.ਐਸ.ਏ.ਐਸ. ਰਾਈਫਲਾਂ, 1 ਆਈ.ਐਨ.ਐਸ.ਏ.ਐਸ. ਐਲ.ਐਮ.ਜੀ. ਅਤੇ 1 ਸਟੇਨ ਗੰਨ ਸ਼ਾਮਿਲ ਹਨ। ਮਾਓਵਾਦੀਆਂ ਦੀ ਪਹਿਲੀ ਕਿਸ਼ਤ ਮਾਡ ਦੇ ਉੱਤਰ ਤੋਂ ਮਿਲੀ ਹੈ, ਜਦੋਂ ਕਿ ਅਗਲੀ ਕਿਸ਼ਤ ਬੀਜਾਪੁਰ ਜ਼ਿਲ੍ਹੇ ਦੇ ਭੈਰਮਗੜ੍ਹ ਖੇਤਰ ਵਿਚ ਵੀਰਵਾਰ ਸਵੇਰ ਤੱਕ ਮਾਡ ਦੇ ਦੱਖਣ ਵਿਚ ਪਹੁੰਚਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ