JALANDHAR WEATHER

ਗੁਜਰਾਤ ਦੇ ਮੁੱਖ ਮੰਤਰੀ ਨੂੰ ਛੱਡ ਕੇ 16 ਮੰਤਰੀਆਂ ਨੇ ਦਿੱਤਾ ਅਸਤੀਫਾ

ਗਾਂਧੀਨਗਰ (ਗੁਜਰਾਤ), 16 ਅਕਤੂਬਰ-ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ 16 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਕੈਬਨਿਟ ਵਿਸਥਾਰ ਤੋਂ ਪਹਿਲਾਂ ਗੁਜਰਾਤ ਦੇ ਸਾਰੇ 16 ਮੰਤਰੀਆਂ ਨੇ ਮੁੱਖ ਮੰਤਰੀ ਪਟੇਲ ਨੂੰ ਅਸਤੀਫ਼ੇ ਸੌਂਪੇ ਹਨ। ਗੁਜਰਾਤ ਵਿਚ ਯੋਜਨਾਬੱਧ ਕੈਬਨਿਟ ਵਿਸਥਾਰ ਤੋਂ ਇਕ ਦਿਨ ਪਹਿਲਾਂ, ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ ਸਾਰੇ ਮੰਤਰੀਆਂ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਸੂਤਰਾਂ ਨੇ ਇਹ ਸਭ ਦੱਸਿਆ ਹੈ। ਸੀ.ਐਮ. ਪਟੇਲ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਰਾਜ ਸਰਕਾਰ ਨੇ ਸਵੇਰੇ ਪਹਿਲਾਂ ਐਲਾਨ ਕੀਤਾ ਸੀ, ਪਾਰਟੀ ਦੁਆਰਾ ਸਾਰੇ 16 ਮੰਤਰੀਆਂ ਦੇ ਅਸਤੀਫ਼ੇ ਲੈ ਲਏ ਗਏ ਹਨ। 

ਅਧਿਕਾਰਤ ਰਿਲੀਜ਼ ਅਨੁਸਾਰ, ਕੈਬਨਿਟ ਵਿਸਥਾਰ ਸ਼ੁੱਕਰਵਾਰ ਸਵੇਰੇ 11.30 ਵਜੇ ਹੋਵੇਗਾ। ਮੌਜੂਦਾ ਮੰਤਰੀ ਪ੍ਰੀਸ਼ਦ ਵਿਚ ਮੁੱਖ ਮੰਤਰੀ ਪਟੇਲ ਸਮੇਤ 17 ਮੈਂਬਰ ਹਨ। ਉਨ੍ਹਾਂ ਵਿਚੋਂ ਅੱਠ ਕੈਬਨਿਟ-ਦਰਜੇ ਦੇ ਮੰਤਰੀ ਹਨ ਜਦੋਂਕਿ ਬਾਕੀ ਰਾਜ ਮੰਤਰੀ (ਐਮ.ਓ.ਐਸ.) ਹਨ। ਗੁਜਰਾਤ, ਜਿਸ ਦੀ 182 ਮੈਂਬਰੀ ਵਿਧਾਨ ਸਭਾ ਹੈ, ਵਿਚ ਵੱਧ ਤੋਂ ਵੱਧ 27 ਮੰਤਰੀ (ਸਦਨ ਦੀ ਤਾਕਤ ਦਾ 15 ਪ੍ਰਤੀਸ਼ਤ) ਹੋ ਸਕਦੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ, ਰਾਜ ਮੰਤਰੀ ਜਗਦੀਸ਼ ਵਿਸ਼ਵਕਰਮਾ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਦੀ ਥਾਂ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸੂਬਾਈ ਇਕਾਈ ਦੇ ਨਵੇਂ ਪ੍ਰਧਾਨ ਬਣੇ। ਭੁਪੇਂਦਰ ਪਟੇਲ 12 ਦਸੰਬਰ, 2022 ਨੂੰ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ