JALANDHAR WEATHER

ਹਰਿਆਣਾ ਦੀ ਟੀਮ ਨੇ ਹੜ੍ਹ ਪੀੜਤਾਂ ਨੂੰ ਲੱਖਾਂ ਰੁਪਏ ਦੀ ਰਾਸ਼ੀ ਵੰਡੀ

ਚੋਗਾਵਾਂ/ਅੰਮ੍ਰਿਤਸਰ, 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਹੜ੍ਹਾਂ ਕਾਰਨ ਲੋਕਾਂ ਦੀ ਭਾਰੀ ਤਬਾਹੀ ਹੋਈ ਸੀ, ਉਥੇ ਹੀ ਸਮਾਜ ਸੇਵੀ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸੇ ਲੜੀ ਤਹਿਤ ਅੱਜ ਗੁਰਦੁਆਰਾ ਯਾਦਗਾਰ ਡੇਹਰਾ ਸਾਹਿਬ ਅਸੰਧ ਜ਼ਿਲ੍ਹਾ ਕਰਨਾਲ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 18 ਲੱਖ ਤੋਂ ਉੱਪਰ ਰਾਸ਼ੀ ਹੜ੍ਹ ਪੀੜਤ ਰਾਜਾਸਾਂਸੀ ਅਤੇ ਅਜਨਾਲਾ ਇਲਾਕੇ ਦੇ ਪੀੜਤ ਲੋਕਾਂ ਨੂੰ 5 ਹਜ਼ਾਰ ਰੁਪਏ ਨਕਦ ਪ੍ਰਤੀ ਪਰਿਵਾਰਾਂ ਨੂੰ ਵੰਡੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਕਾਬਲ ਸਿੰਘ ਛੀਨਾ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਨੇ ਕਿਹਾ ਕਿ ਹਰਿਆਣਾ ਤੋਂ ਆਈ ਟੀਮ ਨੇ ਪਿੰਡ ਭਿੰਡੀਆਂ, ਜਾਫਰਕੋਟ, ਮਮੰਦ, ਭੱਗੂਪੁਰ ਬੇਟ, ਅਵਾਣ ਲੱਖਾ ਸਿੰਘ, ਲੱਖੂਵਾਲ, ਸਾਰੰਗਦੇਵ, ਅਵਾਣ ਵਸਾਊ ਆਦਿ ਪਿੰਡਾਂ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ।

ਇਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਹਰਿਆਣਾ ਦੀ ਟੀਮ ਦਾ ਧੰਨਵਾਦ ਕੀਤਾ। ਇਸ ਟੀਮ ਵਿਚ ਸੁਖਵੰਤ ਸਿੰਘ ਗੁਰਾਇਆ, ਅੰਗਰੇਜ਼ ਸਿੰਘ ਵੜੈਚ, ਚਤਰ ਸਿੰਘ ਪ੍ਰਧਾਨ, ਰੁਪਿੰਦਰ ਸਿੰਘ ਛੀਨਾ, ਲੱਖਾ ਸਿੰਘ ਗੁਰਾਇਆ, ਹਰਭਜਨ ਸਿੰਘ, ਗੁਰਦੀਪ ਸਿੰਘ ਮਾਂਗੇਵਾਲ, ਸਰਬਜੋਤ ਸਿੰਘ ਮਾਂਗੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਰਜਿੰਦਰ ਸਿੰਘ ਭਲਾ ਪਿੰਡ, ਵਿਜੇ ਸ਼ਾਹ ਧਾਰੀਵਾਲ, ਅਵਤਾਰ ਸਿੰਘ ਛੀਨਾ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ