JALANDHAR WEATHER

ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰੋਂ ਕਰੋੜਾਂ ਦੀ ਨਕਦੀ ਬਰਾਮਦ - ਸੂਤਰ

ਚੰਡੀਗੜ੍ਹ, 16 ਅਕਤੂਬਰ-ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਡੀ.ਆਈ.ਜੀ. ਭੁੱਲਰ ਘਰ ਛਾਪੇਮਾਰੀ ਅਜੇ ਵੀ ਜਾਰੀ ਹੈ। ਕਰੋੜਾਂ ਰੁਪਏ ਦੀ ਨਕਦੀ, ਕੀਮਤੀ ਸੋਨੇ ਦੇ ਗਹਿਣੇ, ਲਗਜ਼ਰੀ ਗੱਡੀਆਂ ਤੇ ਹੋਰ ਕਾਗਜ਼ਾਤ ਬਰਾਮਦ ਹੋਣ ਦੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਕਦੀ ਦੀ ਗਿਣਤੀ ਲਈ ਗਿਣਨ ਲਈ ਮਸ਼ੀਨਾਂ ਅੰਦਰ ਭੇਜੀਆਂ ਗਈਆਂ ਹਨ, ਜੋ ਨਕਦੀ ਗਿਣ ਰਹੀਆਂ ਹਨ। ਦੇਰ ਸ਼ਾਮ ਤੱਕ ਸੀ. ਬੀ. ਆਈ. ਦੀ ਡੀ.ਆਈ.ਜੀ. ਭੁੱਲਰ ਦੀ ਰਿਹਾਇਸ਼ ਉਤੇ ਛਾਪੇਮਾਰੀ ਜਾਰੀ ਹੈ। ਦੱਸ ਦਈਏ ਕਿ ਅੱਜ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਦੀ ਗ੍ਰਿਫ਼ਤ 'ਚ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹਨ। DIG ਭੁੱਲਰ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਫੜਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ