ਐੱਚ.ਏ.ਐੱਲ. ਨਾਸਿਕ ਦੁਆਰਾ ਬਣਾਏ ਗਏ ਪਹਿਲੇ ਐਲ.ਸੀ.ਏ. ਮਾਰਕ 1-ਏ ਲੜਾਕੂ ਜਹਾਜ਼ ਤਿਆਰ

ਨਾਸਿਕ (ਮਹਾਰਾਸ਼ਟਰ), 16 ਅਕਤੂਬਰ (ਏਐਨਆਈ): ਭਾਰਤੀ ਹਵਾਈ ਸੈਨਾ ਨੂੰ ਮਾਰਕ 1-ਏ ਲੜਾਕੂ ਜਹਾਜ਼ਾਂ ਦੀ ਤੇਜ਼ ਸਪੁਰਦਗੀ ਦੇ ਉਦੇਸ਼ ਨਾਲ, ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੇ ਮਹਾਰਾਸ਼ਟਰ ਦੇ ਨਾਸਿਕ ਵਿਖੇ ਜਹਾਜ਼ਾਂ ਲਈ ਤੀਜੀ ਉਤਪਾਦਨ ਲਾਈਨ ਸਥਾਪਤ ਕੀਤੀ ਹੈ। ਨਾਸਿਕ ਸਹੂਲਤ ਦੁਆਰਾ ਤਿਆਰ ਕੀਤਾ ਗਿਆ ਪਹਿਲਾ ਐਲ.ਸੀ.ਏ. ਮਾਰਕ 1-ਏ ਜਹਾਜ਼ ਰੱਖਿਆ ਮੰਤਰੀ ਰਾਜਨਾਥ ਸਿੰਘ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ। ਐੱਚ.ਏ.ਐੱ.ਲ ਅਧਿਕਾਰੀਆਂ ਨੇ ਕਿਹਾ ਕਿ ਇਹ ਸਹੂਲਤ ਫਰਮ ਨੂੰ 2032-33 ਦੀ ਨਿਰਧਾਰਤ ਸਮਾਂ ਸੀਮਾ ਤੱਕ ਭਾਰਤੀ ਹਵਾਈ ਸੈਨਾ ਦੁਆਰਾ ਆਰਡਰ ਕੀਤੇ ਗਏ 180 ਐਲ.ਸੀ.ਏ. ਮਾਰਕ 1-ਏ ਜਹਾਜ਼ਾਂ ਦੀ ਸਪਲਾਈ ਕਰਨ ਵਿਚ ਮਦਦ ਕਰੇਗੀ। ਇਹ ਸਹੂਲਤ ਜਿਸ ਦੀ ਸਾਲਾਨਾ 8 ਜਹਾਜ਼ ਬਣਾਉਣ ਦੀ ਸਮਰੱਥਾ ਹੈ, ਨੂੰ ਪ੍ਰਤੀ ਸਾਲ 10 ਜਹਾਜ਼ਾਂ ਤੱਕ ਵਧਾਇਆ ਜਾ ਸਕਦਾ ਹੈ। ਨਾਸਿਕ ਵਿਚ ਆਪਣੇ ਏਅਰਕ੍ਰਾਫਟ ਮੈਨੂਫੈਕਚਰਿੰਗ ਡਿਵੀਜ਼ਨ ਵਿਖੇ ਐਲ.ਸੀ.ਏ. ਦੀ ਤੀਜੀ ਲਾਈਨ ਦੀ ਸਥਾਪਨਾ 2023 ਵਿਚ ਸ਼ੁਰੂ ਹੋਈ ਸੀ।
ਨਾਸਿਕ ਡਿਵੀਜ਼ਨ ਦੇ ਮੌਜੂਦਾ ਸਰੋਤਾਂ ਜਿਵੇਂ ਕਿ ਹੈਂਗਰ, ਮੈਨਪਾਵਰ, ਮਸ਼ੀਨਰੀ, ਆਦਿ ਦੀ ਵਰਤੋਂ ਨਾਲ ਬੁਨਿਆਦੀ ਢਾਂਚਾ ਅਤੇ ਸਹੂਲਤ ਸਥਾਪਤ ਕੀਤੀ ਗਈ ਹੈ, ਜਿਸ ਵਿਚ ਲਗਭਗ 500 ਕਰੋੜ ਰੁਪਏ ਦਾ ਵਾਧੂ ਅੰਦਰੂਨੀ ਨਿਵੇਸ਼ ਹੈ, ਜੋ ਕਿ ਐਲ.ਸੀ.ਏ. ਐਮ.ਕੇ.1-ਏ ਏਅਰਕ੍ਰਾਫਟ ਦੀਆਂ ਤਕਨੀਕੀ ਜ਼ਰੂਰਤਾਂ ਲਈ ਵਿਸ਼ੇਸ਼ ਸੀ । ਐਚ.ਏ.ਐਲ. ਨੇ ਇਕ ਸਮਾਨਾਂਤਰ ਲਾਈਨ ਬਣਾਈ ਹੈ, ਜਿਸ ਨਾਲ ਰਿਕਾਰਡ 2 ਸਾਲਾਂ ਵਿਚ ਘੱਟੋ-ਘੱਟ ਨਿਵੇਸ਼ਾਂ ਨਾਲ ਅੰਦਰੂਨੀ ਤਾਲਮੇਲ ਨੂੰ ਸਾਕਾਰ ਕੀਤਾ ਗਿਆ ਹੈ।