ਚੋਰਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਚੋਂ ਅਨਮੋਲ ਗਹਿਣੇ ਲੈ ਕੇ ਭੱਜੇ

ਪੈਰਿਸ , 19 ਅਕਤੂਬਰ - ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਵਿਚੋਂ ਇਕ ਲੂਵਰ ਮਿਊਜ਼ੀਅਮ ਵਿਚ ਇਕ ਵੱਡੀ ਚੋਰੀ ਹੋਈ ਹੈ । ਚੋਰਾਂ ਨੇ ਡਿਸਕ ਕਟਰ ਦੀ ਵਰਤੋਂ ਕਰਕੇ ਚੋਰੀ ਨੂੰ ਅੰਜ਼ਾਮ ਦਿੱਤਾ ਅਤੇ ਸਿਰਫ਼ 7 ਮਿੰਟ ਵਿਚ ਅਜਾਇਬ ਘਰ ਦੇ ਅਨਮੋਲ ਗਹਿਣੇ ਲੈ ਕੇ ਭੱਜ ਗਏ।
ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਚੋਰ ਪੈਰਿਸ ਦੇ ਲੂਵਰ ਅਜਾਇਬ ਘਰ ਵਿਚ ਇਕ ਖਿੜਕੀ ਰਾਹੀਂ ਦਾਖ਼ਲ ਹੋਏ ਤੇ ਗਹਿਣੇ ਲੈ ਕੇ ਭੱਜ ਗਏ । ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜਾਂਚ ਸ਼ੁਰੂ ਹੋ ਗਈ ਹੈ ਅਤੇ ਚੋਰੀ ਹੋਈਆਂ ਚੀਜ਼ਾਂ ਦੀ ਇਕ ਸੂਚੀ ਤਿਆਰ ਕੀਤੀ ਜਾ ਰਹੀ ਹੈ। ਅਜਾਇਬ ਘਰ ਨੇ ਕਿਹਾ ਕਿ ਇਹ "ਖਾਸ ਕਾਰਨਾਂ" ਕਰਕੇ ਦਿਨ ਲਈ ਬੰਦ ਰਹੇਗਾ।