ਈ-ਰਿਕਸ਼ਾ ਤੇ ਰਿਕਸ਼ੇ ਦੀ ਟੱਕਰ ਉਪਰੰਤ ਈ-ਰਿਕਸ਼ਾ ਚਾਲਕ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ

ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਈ-ਰਿਕਸ਼ਾ ਤੇ ਰਿਕਸ਼ੇ ਦੀ ਟੱਕਰ ਹੋਣ ਉਪਰੰਤ ਈ-ਰਿਕਸ਼ਾ ਚਾਲਕ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ਵਨੀ ਪੁੱਤਰ ਪਰਸ਼ੂ ਰਾਮ ਵਾਸੀ ਡੈਣਵਿੰਡ ਜੋ ਕਿ ਈ-ਰਿਕਸ਼ਾ ਚਲਾਉਂਦਾ ਹੈ ਤੇ ਅੱਜ ਦੇਰ ਸ਼ਾਮ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਕਰਤਾਰਪੁਰ ਰੋਡ 'ਤੇ ਕਰਾਈਸਟਕਿੰਗ ਸਕੂਲ ਨੇੜੇ ਇਕ ਰਿਕਸ਼ੇ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸਦਾ ਈ-ਰਿਕਸ਼ਾ ਪਲਟ ਗਿਆ ਤੇ ਉਹ ਕੋਲ ਦੀ ਲੰਘ ਰਹੀ ਟਰਾਲੀ ਹੇਠਾਂ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।