JALANDHAR WEATHER

ਸਰਦੀਆਂ ਦੇ ਮੌਸਮ ਲਈ ਬੰਦ ਹੋਏ ਕੇਦਾਰਨਾਥ ਦੇ ਕਪਾਟ

ਦੇਹਰਾਦੂਨ, 23 ਅਕਤੂਬਰ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਬਾਬਾ ਦੀ ਵਿਦਾਈ ਦੌਰਾਨ ਫ਼ੌਜ ਦੇ ਬੈਂਡ ਨੇ ਰਵਾਇਤੀ ਧੁਨਾਂ ਵਜਾਈਆਂ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਪਵਿੱਤਰ ਪਲ ਨੂੰ ਦੇਖਣ ਲਈ ਮੰਦਰ ਪਹੁੰਚੇ।

ਬਾਬਾ ਦੀ ਪਾਲਕੀ ਕੇਦਾਰਨਾਥ ਮੰਦਰ ਤੋਂ ਪੈਦਲ 55 ਕਿਲੋਮੀਟਰ ਦੀ ਯਾਤਰਾ ਤੈਅ ਕਰੇਗੀ ਅਤੇ 25 ਅਕਤੂਬਰ ਨੂੰ ਉਖੀਮਠ ਪਹੁੰਚੇਗੀ। ਇਥੇ ਬਾਬਾ ਅਗਲੇ ਛੇ ਮਹੀਨਿਆਂ ਲਈ ਆਪਣੇ ਸਰਦੀਆਂ ਦੇ ਆਸਣ, ਓਂਕਾਰੇਸ਼ਵਰ ਮੰਦਰ ਵਿਚ ਨਿਵਾਸ ਕਰਨਗੇ। ਸ਼ਰਧਾਲੂ 25 ਅਕਤੂਬਰ ਤੋਂ ਓਂਕਾਰੇਸ਼ਵਰ ਮੰਦਰ ਵਿਚ ਵੀ ਬਾਬਾ ਦੇ ਦਰਸ਼ਨ ਕਰ ਸਕਣਗੇ।

ਇਸ ਸਾਲ 2 ਮਈ ਨੂੰ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹ ਗਏ ਸਨ ਤੇ ਹੁਣ ਤੱਕ ਲੱਖਾਂ ਹੀ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ। 2013 ਦੀ ਆਫ਼ਤ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਯਾਤਰਾ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ