ਗੋਲਡਨ ਗੇਟ ਅੰਮ੍ਰਿਤਸਰ ਵਿਖੇ ਪੁਲਿਸ ਨੇ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ

ਅਟਾਰੀ, ਅੰਮ੍ਰਿਤਸਰ 23 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਅੰਮ੍ਰਿਤਸਰ ਅੰਦਰ ਜਲੰਧਰ ਵਾਲੇ ਪਾਸਿਓਂ ਦਾਖਲ ਹੋਣ ’ਤੇ ਬਣਾਏ ਗਏ ਗੋਲਡਨ ਗੇਟ ’ਤੇ ਅੱਜ ਸਵੇਰ ਤੋਂ ਪਨਸਪ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਦੋਵੇਂ ਪਾਸਿਓਂ ਜਾਮ ਕੀਤੀਆਂ ਸੜਕਾਂ ਮੌਕੇ ਸਥਾਨਕ ਤੇ ਦੂਰ ਦੁਰਾਡੇ ਤੋਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਜਾਂ ਵਾਪਸ ਜਾਣ ਵਾਲੀਆਂ ਸੰਗਤਾਂ ਨੂੰ ਹੋ ਰਹੀ ਵੱਡੀਆਂ ਮੁਸ਼ਕਿਲਾਂ ਦੀ ਕਵਰੇਜ ਕਰਨ ਵਾਸਤੇ ਪੁੱਜੇ ਅੰਮ੍ਰਿਤਸਰ ਸ਼ਹਿਰ ਦੇ ਪੱਤਰਕਾਰਾਂ ਨਾਲ ਅੰਮ੍ਰਿਤਸਰ ਦੇ ਹੀ ਕੁਝ ਪੁਲਿਸ ਅਧਿਕਾਰੀਆਂ ਵਲੋਂ, ਜਿਨ੍ਹਾਂ ਦੇ ਉਕਤ ਪੱਤਰਕਾਰਾਂ ਵਲੋਂ ਨਾਮ ਵੀ ਪੇਸ਼ ਕੀਤੇ ਗਏ ਹਨ, ਉਹਨਾਂ ਨਾਲ ਕਵਰੇਜ ਦੌਰਾਨ ਧੱਕੇ ਮਾਰਨ ਤੇ ਗਲਤ ਸ਼ਬਦ ਬੋਲਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਅੰਮ੍ਰਿਤਸਰ ਪ੍ਰੈਸ ਕਲੱਬ ਸਮੇਤ ਸਾਰੇ ਪ੍ਰੈਸ ਕਰਮੀਆਂ ਵਿਚ ਭਾਰੀ ਰੋਸ ਅੰਮ੍ਰਿਤਸਰ ਪੁਲਿਸ ਦੇ ਖ਼ਿਲਾਫ਼ ਪਾਇਆ ਜਾ ਰਿਹਾ ਹੈ।