JALANDHAR WEATHER

ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਐਨ. ਆਈ. ਏ. ਦੀ ਅਦਾਲਤ 'ਚ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ

ਐੱਸ.ਏ.ਐੱਸ. ਨਗਰ, 23 ਅਕਤੂਬਰ (ਕਪਿਲ ਵਧਵਾ) – ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਵਲੋਂ ਚਾਰ ਮੁਲਜ਼ਮਾਂ ਖ਼ਿਲਾਫ਼ ਹਾਲ ਹੀ ਵਿਚ ਕੀਤੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਐਨ. ਆਈ. ਏ. ਦੀ ਅਦਾਲਤ ਵਿਚ ਹੋਈ, ਜਿਸ ਦੌਰਾਨ ਜੇਲ੍ਹ ਵਿਚ ਨਜ਼ਰਬੰਦ ਮੁਲਜ਼ਮਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਨਵੰਬਰ ਲਈ ਤੈਅ ਕੀਤੀ ਹੈ। ਐਨ. ਆਈ. ਏ. ਨੇ ਸਈਦੁਲ ਅਮੀਨ (ਅਮਰੋਹਾ, ਯੂ.ਪੀ.), ਅਭਿਜੋਤ ਜਾਂਗੜਾ (ਕੁਰੂਕਸ਼ੇਤਰ, ਹਰਿਆਣਾ), ਕੁਲਬੀਰ ਸਿੰਘ ਸਿੱਧੂ (ਯਮੁਨਾਨਗਰ) ਅਤੇ ਮਨੀਸ਼ ਉਰਫ਼ ਕਾਕਾ ਰਾਣਾ (ਕਰਨਾਲ) ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਇਸ ਮਾਮਲੇ ਵਿਚ ਸਤੀਸ਼ ਉਰਫ਼ ਲੱਕੀ ਅਤੇ ਹੈਰੀ ਸੰਬੰਧੀ ਕੋਈ ਪੱਕਾ ਸਬੂਤ ਨਾ ਮਿਲਣ ਕਾਰਨ ਐਨ. ਆਈ. ਏ. ਵਲੋਂ ਉਨ੍ਹਾਂ ਦੇ ਹੱਕ ਵਿਚ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ ਸੀ। ਇਹ ਹਮਲਾ 7 ਅਪ੍ਰੈਲ ਦੀ ਰਾਤ ਜਲੰਧਰ ਵਿਚ ਸਾਬਕਾ ਮੰਤਰੀ ਦੇ ਘਰ ਬਾਹਰ ਹੋਇਆ ਸੀ, ਜਿਸ ਵਿਚ ਗ੍ਰਨੇਡ ਮੁੱਖ ਗੇਟ ਨੇੜੇ ਡਿੱਗਣ ਨਾਲ ਕਾਰ ਅਤੇ ਗੇਟ ਨੂੰ ਨੁਕਸਾਨ ਪਹੁੰਚਿਆ ਸੀ। ਐਨ. ਆਈ. ਏ. ਨੇ ਇਸ ਨੂੰ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਦੱਸਿਆ ਹੈ ਅਤੇ ਯੂ. ਏ. ਪੀ. ਏ. ਤੇ ਵਿਸਫੋਟਕ ਪਦਾਰਥ ਐਕਟ ਦੀਆਂ ਕਈ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ