ਪਨਬਸ ਮੁਲਾਜ਼ਮਾਂ ਵਲੋਂ ਗੋਲਡਨ ਗੇਟ 'ਤੇ ਚੱਕਾ ਜਾਮ


ਅੰਮ੍ਰਿਤਸਰ/ਸੁਲਤਾਨਵਿੰਡ, 23 ਅਕਤੂਬਰ (ਗਗਨਦੀਪ ਸ਼ਰਮਾ, ਗੁਰਨਾਮ ਸਿੰਘ ਬੁੱਟਰ)- ਪਨਬਸ ਮੁਲਾਜ਼ਮਾਂ ਵਲੋਂ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ 'ਗੋਲਡਨ ਗੇਟ' 'ਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ, ਜਿਸ ਕਰਕੇ ਉੱਥੇ ਵੱਡਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਪੁਲਿਸ ਵਲੋਂ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਮਨ੍ਹਾ ਵੀ ਕੀਤਾ ਗਿਆ, ਪਰ ਉਹ ਨਹੀਂ ਟਲੇ ਅਤੇ ਦੋਵੇਂ ਪਾਸੇ ਦੀਆਂ ਸੜਕਾਂ ਵਿਚਕਾਰ ਬੱਸਾਂ ਖੜੀਆਂ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।