ਅੱਜ ਹੋਵੇਗਾ ਪੀਯੂਸ਼ ਪਾਂਡੇ ਦਾ ਅੰਤਿਮ ਸੰਸਕਾਰ
ਮੁੰਬਈ, 25 ਅਕਤੂਬਰ- ਐਡ ਗੁਰੂ ਪੀਯੂਸ਼ ਪਾਂਡੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਪਦਮਸ੍ਰੀ ਪੀਯੂਸ਼ ਪਾਂਡੇ ਦਾ 23 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। ਪੀਯੂਸ਼ ਹਾਲ ਹੀ ਵਿਚ ਇਕ ਕਾਨਫਰੰਸ ਲਈ ਦਿੱਲੀ ਗਏ ਸਨ, ਜਿਥੇ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਤੇ ਇਸ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ।
ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਪੀਯੂਸ਼ ਦੇ ਅੰਤਿਮ ਰਸਮਾਂ ਵਿਚ ਸ਼ਿਰਕਤ ਕੀਤੀ।
ਪੀਯੂਸ਼ ਪਾਂਡੇ ਕਹਿੰਦੇ ਸਨ ਕਿ ਜ਼ਿੰਦਗੀ ਅਤੇ ਇਸ਼ਤਿਹਾਰਬਾਜ਼ੀ ਦੋਵਾਂ ਦਾ ਉਦੇਸ਼ ਜੁੜਨਾ ਹੈ, ਜਿੱਤਣਾ ਨਹੀਂ। ਉਹ ਕਹਿੰਦੇ ਸਨ ਕਿ ਕਹਾਣੀ ਉਹ ਹੁੰਦੀ ਹੈ ਜੋ ਦਿਲ ਤੋਂ ਆਉਂਦੀ ਹੈ ਤਾਂ ਹੀ ਇਹ ਮਨ ਵਿਚ ਰਹਿੰਦੀ ਹੈ, ਕੰਨਾਂ ਵਿਚ ਨਹੀਂ।
;
;
;
;
;
;
;
;
;