ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 237 ਦੌੜਾਂ ਦਾ ਟੀਚਾ
ਸਿਡਨੀ, 25 ਅਕਤੂਬਰ- ਆਸਟ੍ਰੇਲੀਆ ਨੇ ਸਿਡਨੀ ਵਿਚ ਖੇਡੇ ਜਾ ਰਹੇ ਤੀਜੇ ਇਕ ਰੋਜ਼ਾ ਮੈਚ ਵਿਚ ਭਾਰਤ ਲਈ 237 ਦੌੜਾਂ ਦਾ ਟੀਚਾ ਰੱਖਿਆ ਹੈ। ਕੰਗਾਰੂ ਕਪਤਾਨ ਮਿਸ਼ੇਲ ਮਾਰਸ਼ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਕ ਸਮੇਂ ਉਨ੍ਹਾਂ ਦੀ ਟੀਮ 3 ਵਿਕਟਾਂ 'ਤੇ 183 ਦੌੜਾਂ 'ਤੇ ਸੀ। ਆਖਰੀ ਸੱਤ ਬੱਲੇਬਾਜ਼ 53 ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤ ਲਈ ਹਰਸ਼ਿਤ ਰਾਣਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਲਈਆਂ। ਆਸਟ੍ਰੇਲੀਆ ਲਈ ਮੈਟ ਰੇਨਸ਼ਾ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਆਸਟ੍ਰੇਲੀਆ ਪਹਿਲਾਂ ਹੀ ਦੋ ਮੈਚ ਜਿੱਤ ਕੇ ਲੜੀ ਜਿੱਤ ਚੁੱਕਾ ਹੈ।
;
;
;
;
;
;
;
;