JALANDHAR WEATHER

ਵਿਰੋਧੀ ਦੇ ਹਾਰ ਮੰਨਣ ਤੋਂ ਬਾਅਦ ਆਇਰਲੈਂਡ ਦੀ ਕੈਥਰੀਨ ਕੋਨੋਲੀ ਰਾਸ਼ਟਰਪਤੀ ਅਹੁਦੇ ਲਈ ਤਿਆਰ

ਡਬਲਿਨ (ਆਇਰਲੈਂਡ), 26 ਅਕਤੂਬਰ - ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਆਇਰਲੈਂਡ ਦੀ ਸੁਤੰਤਰ ਖੱਬੇ-ਪੱਖੀ ਸਿਆਸਤਦਾਨ ਕੈਥਰੀਨ ਕੋਨੋਲੀ ਦੇਸ਼ ਦੀ ਅਗਲੀ ਰਾਸ਼ਟਰਪਤੀ ਬਣਨ ਦੇ ਰਾਹ 'ਤੇ ਹੈ, ਕਿਉਂਕਿ ਉਸ ਦੀ ਇਕਲੌਤੀ ਵਿਰੋਧੀ, ਮੱਧਵਾਦੀ ਫਾਈਨ ਗੇਲ ਪਾਰਟੀ ਦੀ ਹੀਥਰ ਹੰਫਰੀਜ਼ ਨੇ ਹਾਰ ਮੰਨ ਲਈ ਹੈ,।
ਹੰਫਰੀਜ਼ ਨੇ ਕੋਨੋਲੀ ਨੂੰ "ਆਇਰਲੈਂਡ ਦੀ ਅਗਲੀ ਰਾਸ਼ਟਰਪਤੀ ਬਣਨ" 'ਤੇ ਵਧਾਈ ਦਿੱਤੀ ਕਿਉਂਕਿ ਸ਼ੁਰੂਆਤੀ ਗਿਣਤੀ ਵਿਚ ਉਸ ਦੇ ਵਿਰੋਧੀ ਨੂੰ ਭਾਰੀ ਜਿੱਤ ਵੱਲ ਵਧਦੇ ਦਿਖਾਇਆ ਗਿਆ ਸੀ। ਚੋਣ ਨਤੀਜਾ, ਜੋ ਸ਼ਨੀਵਾਰ ਦੇਰ ਰਾਤ ਉਮੀਦ ਕੀਤਾ ਗਿਆ ਸੀ, ਨਿਰੀਖਕਾਂ ਨੇ ਵੋਟਰਾਂ ਲਈ ਸੀਮਤ ਵਿਕਲਪਾਂ ਦੇ ਨਾਲ ਇਕ ਕਮਜ਼ੋਰ ਮੁਹਿੰਮ ਵਜੋਂ ਦਰਸਾਇਆ ਹੈ।ਨਿਊਜ਼ ਏਜੰਸ4 ਦੇ ਅਨੁਸਾਰ, ਆਇਰਲੈਂਡ ਦੇ ਰਾਸ਼ਟਰੀ ਪ੍ਰਸਾਰਕ ਆਰਟੀਈ ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਨੇ ਰਿਕਾਰਡ ਗਿਣਤੀ ਵਿਚ ਖਰਾਬ ਵੋਟਾਂ ਅਤੇ ਘੱਟ ਵੋਟਿੰਗ ਦਾ ਸੰਕੇਤ ਦਿੱਤਾ, ਜਿਸ ਵਿਚ ਨਿਊਜ਼ ਏਜੰਸੀ ਨੇ ਕਈ ਪੋਲਿੰਗ ਸਟੇਸ਼ਨਾਂ ਵਿਚ 40 ਫ਼ੀਸਦੀ ਤੋਂ ਘੱਟ ਭਾਗੀਦਾਰੀ ਦੀ ਰਿਪੋਰਟ ਕੀਤੀ।ਉਪ ਪ੍ਰਧਾਨ ਮੰਤਰੀ ਅਤੇ ਫਾਈਨ ਗੇਲ ਦੇ ਨੇਤਾ ਸਾਈਮਨ ਹੈਰਿਸ ਨੇ ਵੀ ਕੋਨੋਲੀ ਨੂੰ ਵਧਾਈ ਦਿੱਤੀ।ਸੋਸ਼ਲ ਮੀਡੀਆ ''ਤੇ ਪੋਸਟ ਕਰ ਉਨ੍ਹਾਂ ਉਸਦੀ (ਕੋਨੋਲੀ) "ਹਰ ਸਫਲਤਾ" ਦੀ ਕਾਮਨਾ ਕੀਤੀ ਅਤੇ ਕਿਹਾ, "ਉਹ ਇਸ ਸਾਰੇ ਦੇਸ਼ ਦੀ ਰਾਸ਼ਟਰਪਤੀ ਹੋਵੇਗੀ। ਉਸਦੀ ਸਫਲਤਾ ਆਇਰਲੈਂਡ ਦੀ ਸਫਲਤਾ ਹੋਵੇਗੀ," ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ