ਭਾਰਤ ਅਤੇ ਆਸਟ੍ਰੇਲੀਆ ਨੇ ਪਰਥ ਵਿਚ ਸਾਂਝਾ ਫੌਜੀ ਅਭਿਆਸ ਕੀਤਾ ਸਮਾਪਤ
ਪਰਥ [ਆਸਟ੍ਰੇਲੀਆ], 27 ਅਕਤੂਬਰ (ਏਐਨਆਈ): ਭਾਰਤੀ ਅਤੇ ਆਸਟ੍ਰੇਲੀਆਈ ਫ਼ੌਜਾਂ ਨੇ ਆਪਣੇ ਸਾਂਝੇ ਫੌਜੀ ਅਭਿਆਸ, ਆਸਟ੍ਰਾਹਿੰਦ 2025 ਦੇ ਚੌਥੇ ਐਡੀਸ਼ਨ ਦਾ ਸਮਾਪਨ ਕੀਤਾ, ਜਿਸ ਦਾ ਸਮਾਪਤੀ ਸਮਾਰੋਹ ਪਰਥ ਦੇ ਇਰਵਿਨ ਬੈਰਕਾਂ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਸੀਨੀਅਰ ਫ਼ੌਜੀ ਅਧਿਕਾਰੀਆਂ, ਦੋਵਾਂ ਹਥਿਆਰਬੰਦ ਸੈਨਾਵਾਂ ਦੇ ਪਤਵੰਤੇ ਅਤੇ ਭਾਰਤੀ ਪ੍ਰਵਾਸੀਆਂ ਨੇ ਸ਼ਿਰਕਤ ਕੀਤੀ। ਦੂਜੀ ਆਸਟ੍ਰੇਲੀਅਨ ਡਿਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਮੈਟ ਬੁਰ, ਸਮਾਰੋਹ ਵਿਚ ਮੌਜੂਦ ਲੋਕਾਂ ਵਿਚ ਸ਼ਾਮਿਲ ਸਨ, ਜਿਸਨੇ ਦੋਵਾਂ ਫ਼ੌਜਾਂ ਵਿਚਕਾਰ ਦੋ ਹਫ਼ਤਿਆਂ ਦੀ ਤੀਬਰ ਸਾਂਝੀ ਸਿਖਲਾਈ ਅਤੇ ਤਾਲਮੇਲ ਦੀ ਸਮਾਪਤੀ ਨੂੰ ਦਰਸਾਇਆ।
ਭਾਰਤੀ ਫ਼ੌਜ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਭਾਰਤੀ ਫੌਜ ਅਤੇ ਆਸਟ੍ਰੇਲੀਅਨ ਫ਼ੌਜ ਵਿਚਕਾਰ ਸੰਯੁਕਤ ਫੌਜੀ ਅਭਿਆਸ, ਅਭਿਆਸ ਆਸਟ੍ਰਾਹਿੰਦ ਦਾ ਸਮਾਪਤੀ ਸਮਾਰੋਹ ਆਸਟ੍ਰੇਲੀਆ ਦੇ ਪਰਥ ਵਿਚ ਆਯੋਜਿਤ ਕੀਤਾ ਗਿਆ। ਸਮਾਰੋਹ ਵਿਚ ਦੂਜੀ ਆਸਟ੍ਰੇਲੀਅਨ ਡਿਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਮੈਟ ਬੁਰ, ਦੋਵਾਂ ਹਥਿਆਰਬੰਦ ਸੈਨਾਵਾਂ ਦੇ ਪਤਵੰਤੇ ਅਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ ਹੈ ।
;
;
;
;
;
;