JALANDHAR WEATHER

ਅਕੀਲ ਅਖ਼ਤਰ ਮੌਤ ਮਾਮਲਾ: ਮੁਹੰਮਦ ਮੁਸਤਫ਼ਾ ਦੇ ਘਰ ਕੰਮ ਕਰਦੇ ਨੌਕਰਾਂ ਤੋਂ ਪੁੱਛਗਿੱਛ

ਪੰਚਕੂਲਾ, 30 ਅਕਤੂਬਰ (ਊਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਦੀ ਮੌਤ ਮਾਮਲੇ ਵਿਚ ਘਰ ’ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਹੈ। ਸੈਕਟਰ 1 ’ਚ ਐਸ.ਆਈ.ਟੀ. ਮੁਖੀ ਵਿਕਰਮ ਨੇਹਰਾ ਦੇ ਸਾਹਮਣੇ ਸਾਬਕਾ ਭਾਜਪਾ ਨੇਤਾ ਦੀ ਕੋਠੀ ’ਚ ਕੰਮ ਕਰਨ ਵਾਲੇ ਨੌਕਰ ਪੇਸ਼ ਹੋਏ। ਅੱਜ ਪੁਲਿਸ ਵਲੋਂ ਘਰ ’ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਏ.ਸੀ.ਪੀ. ਵਿਕਰਮ ਨੇਹਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ’ਚ 20 ਪੁਲਿਸ ਕਰਮਚਾਰੀਆਂ ਅਤੇ 4 ਨੌਕਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਇਸ ਮਾਮਲੇ ’ਚ ਹੋਰ ਨੌਕਰਾਂ ਤੋਂ ਵੀ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਅਕੀਲ ਅਖ਼ਤਰ ਦੇ ਨੇੜਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜਲਦ ਹੀ ਸਾਬਕਾ ਡੀ.ਜੀ.ਪੀ., ਉਨ੍ਹਾਂ ਦੀ ਪਤਨੀ ਅਤੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ