ਅਮਰੀਕਾ ਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ, ਦਸਤਖ਼ਤ ਹੋਣੇ ਬਾਕੀ- ਰਾਸ਼ਟਰਪਤੀ ਟਰੰਪ
ਸਿਯੋਲ, (ਦੱਖਣੀ ਕੋਰੀਆ), 30 ਅਕਤੂਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਨਾਲ ਵਪਾਰ ਸਮਝੌਤਾ ਅੰਤਿਮ ਰੂਪ ਲੈ ਲਿਆ ਗਿਆ ਹੈ। ਇਸ ’ਤੇ ਹੁਣ ਦਸਤਖ਼ਤ ਹੋਣੇ ਬਾਕੀ ਹਨ। ਟਰੰਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇਕ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ’ਤੇ 10% ਟੈਰਿਫ ਘਟਾ ਦਿੱਤਾ ਗਿਆ ਹੈ। ਬਦਲੇ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਮਾਤਰਾ ਖਰੀਦਣ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਕਿਹਾ ਮੈਂ ਫੈਂਟਾਨਿਲ ਕਾਰਨ ਚੀਨ ’ਤੇ 20% ਟੈਰਿਫ ਲਗਾਇਆ ਸੀ, ਜੋ ਕਿ ਬਹੁਤ ਜ਼ਿਆਦਾ ਸੀ। ਪਰ ਮੈਂ ਹੁਣ ਇਸ ਨੂੰ 10% ਘਟਾ ਦਿੱਤਾ ਹੈ। ਇਹ ਤੁਰੰਤ ਲਾਗੂ ਹੋਵੇਗਾ।
ਦੋਵੇਂ ਆਗੂ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਬੁਸਾਨ ਵਿਚ ਕੁਝ ਸਮੇਂ ਲਈ ਮਿਲੇ। ਰੁਝੇਵਿਆਂ ਦੇ ਕਾਰਨ ਇਹ ਮੁਲਾਕਾਤ ਬੁਸਾਨ ਹਵਾਈ ਅੱਡੇ ’ਤੇ ਹੋਈ। ਟਰੰਪ ਅਤੇ ਜਿਨਪਿੰਗ ਛੇ ਸਾਲਾਂ ਬਾਅਦ ਮਿਲੇ। ਆਖਰੀ ਵਾਰ ਉਨ੍ਹਾਂ ਦੀ ਮੁਲਾਕਾਤ 2019 ਵਿਚ ਹੋਈ ਸੀ। ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਚੀਨ ਨਾਲ ਵਪਾਰ ਸਮਝੌਤੇ ’ਤੇ ਅੱਜ ਦਸਤਖਤ ਕੀਤੇ ਜਾ ਸਕਦੇ ਹਨ।
ਮੀਟਿੰਗ ਦੌਰਾਨ ਟਰੰਪ ਅਤੇ ਸ਼ੀ ਜਿਨਪਿੰਗ ਨੇ ਇਕ ਦੂਜੇ ਦਾ ਹੱਥ ਮਿਲਾਉਂਦੇ ਹੋਏ ਸਵਾਗਤ ਕੀਤਾ। ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦੀ ਮੀਟਿੰਗ ਬਹੁਤ ਸਫ਼ਲ ਹੋਵੇਗੀ। ਟਰੰਪ ਨੇ ਕਿਹਾ ਕਿ ਉਹ ਅਪ੍ਰੈਲ 2026 ਵਿਚ ਚੀਨ ਦਾ ਦੌਰਾ ਕਰਨਗੇ। ਉਸ ਤੋਂ ਬਾਅਦ ਸ਼ੀ ਜਿਨਪਿੰਗ ਵੀ ਅਮਰੀਕਾ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਕਿਤੇ ਵੀ ਹੋ ਸਕਦੀ ਹੈ, ਜਿਸ ਵਿਚ ਫਲੋਰੀਡਾ, ਪਾਮ ਬੀਚ ਜਾਂ ਵਾਸ਼ਿੰਗਟਨ ਡੀ.ਸੀ ਸ਼ਾਮਿਲ ਹਨ।
ਟਰੰਪ ਨੇ ਕਿਹਾ ਕਿ ਦੁਰਲੱਭ ਧਰਤੀ ਸਮੱਗਰੀਆਂ ਬਾਰੇ ਅਮਰੀਕਾ ਅਤੇ ਚੀਨ ਵਿਚਕਾਰ ਵਿਵਾਦ ਹੁਣ ਹੱਲ ਹੋ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਸਮਝੌਤੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
;
;
;
;
;
;
;
;