ਕੈਲਗਰੀ ਦੇ ਨਾਲ ਲੱਗਦੇ ਕੋਨਰਿਚ ਇਲਾਕੇ ਵਿਚ ਸ਼ਰਾਰਤੀ ਅਨਸਰਾਂ ਨੇ ਤੇਲ ਪਾ ਕੇ ਸਾੜੇ ਘਰ
ਕੈਲਗਰੀ, 30 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਨਾਲ ਲੱਗਦੇ ਇਲਾਕੇ ਕੋਨਰਿਚ ਵਿਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਵਲੋ ਇਕ ਘਰ ਨੂੰ ਤੇਲ ਪਾ ਕੇ ਅੱਗ ਲਗਾਉਣ ਕਰਕੇ ਉਸ ਦੇ ਨਾਲ ਲੱਗਦੇ ਦੋਨੋਂ ਪਾਸੇ ਦੇ ਘਰ ਵੀ ਸੜ ਕੇ ਸਵਾਹ ਹੋ ਗਏ, ਜਿਨ੍ਹਾਂ ਵਿਚ 2 ਘਰ ਪੰਜਾਬੀ ਮੂਲ ਦੇ ਭਾਈਚਾਰੇ ਦੇ ਅਤੇ ਇਕ ਘਰ ਪਾਕਿਸਤਾਨੀ ਮੂਲ ਦਾ ਦੱਸਿਆ ਗਿਆ ਹੈ। ਸੜ ਕੇ ਸਵਾਹ ਹੋਏ ਘਰਾਂ ਦੀ ਕੀਮਤ ਤਕਰੀਬਨ 3 ਤੋ 4 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਪੁਲਿਸ ਇਸ ਘਟਨਾ ਬਾਰੇ ਛਾਣ-ਬੀਣ ਕਰ ਰਹੀ ਹੈ|
;
;
;
;
;
;
;
;