ਮੈਂ ਹਰ ਦਿਨ ਕਰ ਰਿਹਾ ਹਾਂ ਬਿਹਤਰ ਮਹਿਸੂਸ- ਸ਼੍ਰੇਅਸ ਅਈਰ
ਸਿਡਨੀ, 30 ਅਕਤੂਬਰ- ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਇਸ ਸਮੇਂ ਗੰਭੀਰ ਸੱਟ ਨਾਲ ਜੂਝ ਰਹੇ ਹਨ। ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ ਤੀਜੇ ਇਕ ਦਿਨਾਂ ਮੈਚ ਦੌਰਾਨ ਉਨ੍ਹਾਂ ਦੇ ਪੇਟ ਵਿਚ ਗੰਭੀਰ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਦੀ ਤਿੱਲੀ ਵਿਚ ਕੱਟ ਲੱਗ ਗਿਆ ਅਤੇ ਅੰਦਰੂਨੀ ਖੂਨ ਵਹਿਣ ਲੱਗ ਪਿਆ। ਜਿਵੇਂ ਹੀ ਉਨ੍ਹਾਂ ਦੀ ਹਾਲਤ ਵਿਗੜ ਗਈ, ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਫਿਰ ਆਈ.ਸੀ.ਯੂ. ਵਿਚ ਤਬਦੀਲ ਕੀਤਾ ਗਿਆ। ਅੱਜ ਸ਼੍ਰੇਅਸ ਦਾ ਸੱਟ ਲੱਗਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਲਈ ਪਹਿਲਾ ਸੁਨੇਹਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਕ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸੁਨੇਹਾ ਸਾਂਝਾ ਕੀਤਾ ਹੈ।
ਸ਼੍ਰੇਅਸ ਨੇ ਲਿਖਿਆ ਕਿ ਮੈਂ ਇਸ ਸਮੇਂ ਰਿਕਵਰੀ ਪ੍ਰਕਿਰਿਆ ਵਿਚ ਹਾਂ ਅਤੇ ਹਰ ਬੀਤਦੇ ਦਿਨ ਨਾਲ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੈਨੂੰ ਮਿਲੀਆਂ ਸਾਰੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਨੂੰ ਆਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿਚ ਰੱਖਣ ਲਈ ਧੰਨਵਾਦ।
;
;
;
;
;
;
;
;
;