ਰਾਸ਼ਟਰੀ ਰਾਜਧਾਨੀ ਵਿਚ ਗੰਭੀਰ ਪ੍ਰਦੂਸ਼ਣ
ਨਵੀਂ ਦਿੱਲੀ, 30 ਅਕਤੂਬਰ- ਦਿੱਲੀ ਵਾਸੀ ਇਨ੍ਹੀਂ ਦਿਨੀਂ ਗੰਭੀਰ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਦੀ ਹਵਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਆਨੰਦ ਵਿਹਾਰ ਵਿਚ ਹਵਾ ਦੀ ਗੁਣਵੱਤਾ ਅੱਜ ਸਵੇਰੇ 409 ਦਰਜ ਕੀਤੀ ਗਈ ਹੈ, ਜੋ ਕਿ ਗੰਭੀਰ ਸ਼੍ਰੇਣੀ ਵਿਚ ਆਉਂਦੀ ਹੈ। ਧੂੰਏਂ ਦੀ ਇਕ ਮੋਟੀ ਪਰਤ ਨੇ ਖੇਤਰ ਨੂੰ ਘੇਰ ਲਿਆ। ਲੋਧੀ ਰੋਡ 'ਤੇ ਵੀ ਹਵਾ ਦੀ ਗੁਣਵੱਤਾ ਵਿਗੜ ਗਈ, ਜਿਥੇ ਹਵਾ ਦੀ ਗੁਣਵੱਤਾ 325 ਦਰਜ ਕੀਤੀ ਗਈ। ਪ੍ਰਦੂਸ਼ਣ ਨੂੰ ਘਟਾਉਣ ਲਈ ਟਰੱਕ-ਮਾਊਂਟਡ ਵਾਟਰ ਸਪ੍ਰਿੰਕਲਰ ਤਾਇਨਾਤ ਕੀਤੇ ਗਏ ਹਨ।
ਏਮਜ਼ ਦੇ ਆਲੇ-ਦੁਆਲੇ ਦੀ ਸਥਿਤੀ ਵੀ ਭਿਆਨਕ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਇਸ ਖੇਤਰ ਵਿਚ ਹਵਾ ਦੀ ਗੁਣਵੱਤਾ 276 ਦਰਜ ਕੀਤੀ ਗਈ ਸੀ, ਜੋ ਕਿ 'ਮਾੜੀ' ਸ਼੍ਰੇਣੀ ਵਿਚ ਆਉਂਦੀ ਹੈ। ਇੰਡੀਆ ਗੇਟ ਦੇ ਨੇੜੇ ਹਵਾ ਦੀ ਗੁਣਵੱਤਾ ਵੀ ਚਿੰਤਾਜਨਕ ਹੈ, ਜਿਸਦਾ ਇੰਡੈਕਸ 319 ਹੈ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ।
;
;
;
;
;
;
;
;
;