ਬਹਿਰਾਈਚ ਵਿਚ ਕਿਸ਼ਤੀ ਪਲਟੀ, 24 ਲਾਪਤਾ,ਖੋਜ ਮੁਹਿੰਮ ਜਾਰੀ
ਬਹਿਰਾਈਚ (ਯੂ.ਪੀ.) - ਬਹਿਰਾਈਚ ਵਿਚ ਕੌਡਿਆਲਾ ਨਦੀ ਵਿਚ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ 6 ਲੋਕਾਂ ਨੂੰ ਬਚਾਇਆ, ਜਦੋਂ ਕਿ 24 ਤੋਂ ਵੱਧ ਲੋਕ ਲਾਪਤਾ ਹਨ। ਸੂਚਨਾ ਮਿਲਣ 'ਤੇ ਪੁਲਿਸ ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਹ ਘਟਨਾ ਸੁਜੌਲੀ ਥਾਣਾ ਖੇਤਰ ਵਿਚ ਵਾਪਰੀ। ਪਿੰਡ ਵਾਸੀ ਕਿਸ਼ਤੀ ਰਾਹੀਂ ਭਰਤਪੁਰ ਜਾ ਰਹੇ ਸਨ।
ਭਰਤਪੁਰ ਕਟਾਰਨੀਆ ਘਾਟ ਵਾਈਲਡ ਲਾਈਫ ਰੇਂਜ ਦਾ ਇਕ ਪਿੰਡ ਹੈ। ਇੱਥੋਂ ਦੇ ਪਿੰਡ ਵਾਸੀ ਕੌਡਿਆਲਾ ਨਦੀ ਰਾਹੀਂ ਕਿਸ਼ਤੀ ਰਾਹੀਂ ਲਖੀਮਪੁਰ ਦੇ ਖੈਰਤੀਆ ਪਿੰਡ ਜਾਂਦੇ ਹਨ ।
;
;
;
;
;
;
;