ਗੁਆਂਢੀਆਂ ਵਲੋਂ ਘਰ ਦੀ ਛੱਤ ਡੇਗਣ ਦੇ ਵਿਅਕਤੀ ਨੇ ਲਗਾਏ ਦੋਸ਼
ਚੋਗਾਵਾਂ/ਅੰਮ੍ਰਿਤਸਰ, 29 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੁੱਧ ਖੋਖਰ ਵਿਖੇ ਗੁਆਂਢੀਆਂ ਵਲੋਂ ਮਕਾਨ ਦੀ ਛੱਤ ਡੇਗ ਕੇ ਭਾਰੀ ਨੁਕਸਾਨ ਕਰਨ ਦੀ ਖਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਮੁੱਧ ਖੋਖਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਰਹਿੰਦਾ ਜੋਬਨ ਸਿੰਘ ਆਪਣੇ ਨਵੇਂ ਮਕਾਨ ਦੀ ਉਸਾਰੀ ਕਰਵਾ ਰਿਹਾ ਸੀ, ਸਾਂਝੀ ਕੰਧ ਨੂੰ ਮਜ਼ਦੂਰਾਂ ਵਲੋਂ ਹਥੌੜਿਆਂ ਨਾਲ ਤੋੜਿਆ ਜਾ ਰਿਹਾ ਸੀ। ਇਸ ਦੌਰਾਨ ਸਾਡੇ ਮਕਾਨ ਦੀ ਛੱਤ ਮਲਬੇ ਸਮੇਤ ਹੇਠਾਂ ਡਿੱਗ ਪਈ। ਘਰ ਵਿਚ ਪਿਆ ਸਾਮਾਨ ਮਲਬੇ ਹੇਠਾਂ ਆਉਣ ਕਾਰਨ ਨੁਕਸਾਨਿਆ ਗਿਆ। ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ। ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਪੁਲਿਸ ਥਾਣਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਬਾਰੇ ਵਿਰੋਧੀ ਧਿਰ ਦੇ ਜੋਬਨ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਛੱਤ ਖਸਤਾ ਹਾਲਤ ਵਿਚ ਸੀ। ਇਸ ਸੰਬੰਧੀ ਅਸੀਂ ਪਿੰਡ ਦੀ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਸੀ। ਉਕਤ ਵਿਅਕਤੀ ਨੇ ਆਪਣਾ ਸਾਮਾਨ ਵੀ ਬਾਹਰ ਕੱਢ ਲਿਆ ਸੀ।
;
;
;
;
;
;
;