JALANDHAR WEATHER

59 ਕਿਲੋ ਤੋਂ ਵੱਧ ਗਾਂਜੇ ਸਮੇਤ 7 ਗ੍ਰਿਫ਼ਤਾਰ

ਕੌਸ਼ਾਂਬੀ (ਉੱਤਰ ਪ੍ਰਦੇਸ਼), 29 ਅਕਤੂਬਰ (ਪੀ.ਟੀ.ਆਈ.)-ਕੌਸ਼ਾਂਬੀ ਪੁਲਿਸ, ਬਾਰਾਬੰਕੀ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਅਤੇ ਆਬਕਾਰੀ ਵਿਭਾਗ ਦੀ ਇਕ ਸਾਂਝੀ ਟੀਮ ਨੇ ਬੁੱਧਵਾਰ ਨੂੰ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 59 ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਜ਼ਬਤ ਕੀਤਾ। ਸਰਕਲ ਅਫਸਰ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ, ਸੰਯੁਕਤ ਟੀਮ ਨੇ ਸੈਣੀ ਖੇਤਰ ਵਿਚ ਰਾਸ਼ਟਰੀ ਰਾਜਮਾਰਗ (ਐਨ.ਐਚ.-2) ਉਤੇ ਇਕ ਦੁਕਾਨ 'ਤੇ ਛਾਪਾ ਮਾਰਿਆ। ਅਧਿਕਾਰੀ ਨੇ ਕਿਹਾ ਕਿ ਕਾਰਵਾਈ ਦੌਰਾਨ ਸੰਜੇ ਤ੍ਰਿਪਾਠੀ, ਸੰਦੀਪ ਕੁਮਾਰ, ਪੰਕਜ ਵਿਸ਼ਵਕਰਮਾ, ਰਾਮਕੁਮਾਰ ਸੋਨਕਰ, ਰਾਹੁਲ ਯਾਦਵ, ਸੁਨੀਲ ਜੈਸਵਾਲ ਅਤੇ ਸੁਨੀਲ ਕੁਮਾਰ ਪਟੇਲ ਵਜੋਂ ਪਛਾਣੇ ਗਏ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ