ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ 81 ਲੋਕਾਂ ਦੀ ਮੌਤ
ਦੀਰ ਅਲ-ਬਲਾਹ (ਗਾਜ਼ਾ ਪੱਟੀ), 29 ਅਕਤੂਬਰ-ਗਾਜ਼ਾ ਵਿਚ ਰਾਤ ਭਰ ਹੋਏ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 81 ਹੋ ਗਈ ਹੈ। ਇਸ ਤੋਂ ਪਹਿਲਾਂ ਘੱਟੋ-ਘੱਟ 60 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਿਨ੍ਹਾਂ ਵਿਚ ਬਹੁਤ ਸਾਰੇ ਬੱਚੇ ਸ਼ਾਮਿਲ ਹਨ। ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੈਲਮੀਆ ਦਾ ਕਹਿਣਾ ਹੈ ਕਿ ਹਸਪਤਾਲ ਨੂੰ ਹਮਲਿਆਂ ਵਿਚ ਮਾਰੇ ਗਏ 21 ਹੋਰ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਿਚ ਸੱਤ ਔਰਤਾਂ ਅਤੇ ਛੇ ਬੱਚੇ ਸ਼ਾਮਿਲ ਹਨ। 45 ਜ਼ਖਮੀਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਵਿਚ 20 ਬੱਚੇ ਵੀ ਹਨ।
;
;
;
;
;
;