ਨਵੀਂ ਰਾਜਨੀਤਕ ਨੈਸ਼ਨਲ ਲੇਬਰ ਪਾਰਟੀ ਦਾ ਹੋਇਆ ਗਠਨ, ਨੀਰਜ ਰਾਏ ਬਣੇ ਰਾਸ਼ਟਰੀ ਪ੍ਰਧਾਨ
ਚੰਡੀਗੜ੍ਹ 29 ਅਕਤੂਬਰ(ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਅੱਜ ਇਕ ਨਵੀਂ ਰਾਜਨੀਤਕ ਪਾਰਟੀ ਨੈਸ਼ਨਲ ਲੇਬਰ ਪਾਰਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ’ਤੇ ਕਰਵਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਆਗੂਆਂ ਨੇ ਨੈਸ਼ਨਲ ਲੇਬਰ ਪਾਰਟੀ ਦੇ ਗਠਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਨੀਰਜ ਰਾਏ ਨੂੰ ਨੈਸ਼ਨਲ ਲੇਬਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ ਜਦ ਕਿ ਡਾ. ਦਲਜੀਤ ਸਿੰਘ ਚੌਹਾਨ ਨੂੰ ਸੁਪਰੀਮੋ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ’ਤੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਅੱਜ ਦਾ ਦਿਨ ਇਤਿਹਾਸਕ ਹੈ। ਉਹਨਾਂ ਦਾ ਕਹਿਣਾ ਸੀ ਕਿ ਇਹ ਸਫ਼ਰ ਸਿਰਫ਼ ਸਿਆਸਤ ਲਈ ਨਹੀਂ, ਸਗੋਂ ਸੇਵਾ, ਇਨਸਾਫ ਅਤੇ ਮਿਹਨਤ ਦੇ ਸਨਮਾਨ ਲਈ ਹੈ।
ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਕੰਚਨ ਕੁਮਾਰੀ ਨੂੰ ਰਾਸ਼ਟਰੀ ਜਨਰਲ ਸਕੱਤਰ, ਸੰਜੀਵ ਕੌਸ਼ਿਕ ਨੂੰ ਉਪ ਪ੍ਰਧਾਨ ਅਤੇ ਪਰਵਿੰਦਰ ਸਿੰਘ ਸੇਠੀ ਨੂੰ ਮੁੱਖ ਸਲਾਹਕਾਰ ਵਜੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਇਸ ਮੌਕੇ ’ਤੇ ਪਾਰਟੀ ਦੇ ਸਿਧਾਂਤ ਅਤੇ ਏਜੰਡੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰਮੁਖਤਾ ਵਿਚ ਮਜ਼ਦੂਰਾਂ ਦੇ ਹੱਕਾਂ ਦੀ ਸੁਰੱਖਿਆ, ਕਿਸਾਨਾਂ ਦੀ ਤਰੱਕੀ ,ਸਿੱਖਿਆ ਤੇ ਸਿਹਤ, ਭਰਿਸ਼ਟਾਚਾਰ ਮੁਕਤ ਪ੍ਰਸ਼ਾਸਨ ,ਮਹਿਲਾਵਾਂ ਅਤੇ ਨੌਜਵਾਨਾਂ ਦੀ ਅਗਵਾਈ ਕਰਦਿਆਂ ਹਰ ਖੇਤਰ ਵਿਚ ਮਾਣ ਤੇ ਸੁਰੱਖਿਆ ਦੇਣਾ, ਸਮਾਜਿਕ ਨਿਆਂ ਤੇ ਏਕਤਾ, ਜਿਸ ’ਚ ਦਲਿਤ, ਪਛੜੇ ਅਤੇ ਮਿਹਨਤਕਸ਼ ਲਈ ਬਰਾਬਰ ਦੇ ਹੱਕ ਆਦਿ ਪਾਰਟੀ ਦੇ ਮੁੱਖ ਕਾਰਜ ਹੋਣਗੇ। ਆਪਣੀ ਪਾਰਟੀ ਦੇ ਝੰਡੇ ਵਿਚ ਲਾਲ ਤੇ ਸਫੈਦ ਰੰਗ ਦਰਸਾਉਣ ਪਿਛੇ ਉਨ੍ਹਾਂ ਕਿਹਾ ਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ, ਜੋ ਏਕਤਾ ਅਤੇ ਭਰਾਤਰੀ ਦਾ ਸੁਨੇਹਾ ਦਿੰਦਾ ਹੈ,ਜਦਕਿ ਲਾਲ ਰੰਗ ਕ੍ਰਾਂਤੀ ਦਾ ਪ੍ਰਤੀਕ ਹੈ, ਜੋ ਅਨਿਆਂ, ਭ੍ਰਿਸ਼ਟਾਚਾਰ ਅਤੇ ਅਸਮਾਨਤਾ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਦਿੰਦਾ ਹੈ।
;
;
;
;
;
;