ਰਾਸ਼ਟਰਪਤੀ ਮੁਰਮੂ ਨੇ ਰਾਫ਼ੇਲ ’ਚ ਭਰੀ ਉਡਾਣ
ਅੰਬਾਲਾ, 29 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਫਰਾਂਸ ਦੇ ਬਣੇ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰੀ। ਉਹ ਰਾਫ਼ੇਲ ਵਿਚ ਉਡਾਣ ਭਰਨ ਵਾਲੀ ਪਹਿਲੀ ਰਾਸ਼ਟਰਪਤੀ ਬਣ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸੁਖੋਈ 30 ਵਿਚ ਵੀ ਉਡਾਣ ਭਰੀ ਸੀ। ਇਸ ਤੋਂ ਪਹਿਲਾਂ ਉਹ ਮੁੱਖ ਮਹਿਮਾਨ ਵਜੋਂ ਹਵਾਈ ਸੈਨਾ ਦੁਆਰਾ ਆਯੋਜਿਤ ਇਕ ਸਮਾਗਮ ਵਿਚ ਵੀ ਸ਼ਾਮਿਲ ਹੋਏ। ਸੰਭਾਵਨਾ ਹੈ ਕਿ ਉਹ ਅੰਬਾਲਾ ਦੇ ਆਲੇ-ਦੁਆਲੇ ਇੱਕ ਰਾਫੇਲ ਜਹਾਜ਼ ਵੀ ਉਡਾ ਸਕਦੇ ਹਨ।
;
;
;
;
;
;