ਤੂਫ਼ਾਨ ਮੋਨਥਾ ਪੁੱਜਿਆ ਓਡੀਸ਼ਾ, ਸਮੁੰਦਰ ’ਚ ਉੱਠਣ ਲੱਗੀਆਂ ਵੱਡੀਆਂ ਲਹਿਰਾਂ
ਅਮਰਾਵਤੀ, 29 ਅਕਤੂਬਰ- ਚੱਕਰਵਾਤੀ ਤੂਫਾਨ ਮੋਨਥਾ, ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਨਾਲ ਟਕਰਾਉਣ ਤੋਂ ਬਾਅਦ, ਬੁੱਧਵਾਰ ਸਵੇਰੇ ਓਡੀਸ਼ਾ ਦੇ ਗੰਜਮ ਦੇ ਗੋਪਾਲਪੁਰ ਬੀਚ 'ਤੇ ਪਹੁੰਚਿਆ। ਗੰਜਮ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ ਹਵਾ ਦੀ ਗਤੀ 80-100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਤੂਫਾਨ ਦਾ ਪ੍ਰਭਾਵ ਅਗਲੇ ਛੇ ਘੰਟਿਆਂ ਤੱਕ ਬਣਿਆ ਰਹੇਗਾ।
ਮੋਨਥਾ ਓਡੀਸ਼ਾ ਦੇ ਅੱਠ ਜ਼ਿਲ੍ਹਿਆਂ ਗੰਜਮ, ਗਜਪਤੀ, ਰਾਏਗੜਾ, ਕੋਰਾਪੁਟ, ਮਲਕਾਨਗਿਰੀ, ਕੰਧਮਾਲ, ਕਾਲਾਹਾਂਡੀ ਅਤੇ ਨਬਰੰਗਪੁਰ ਵਿਚ ਭਾਰੀ ਮੀਂਹ ਅਤੇ ਗਰਜ-ਤੂਫਾਨ ਲਿਆ ਸਕਦਾ ਹੈ।
ਰਾਜ ਸਰਕਾਰ ਨੇ 11,000 ਲੋਕਾਂ ਨੂੰ ਬਾਹਰ ਕੱਢਿਆ ਹੈ। 30,000 ਲੋਕਾਂ ਨੂੰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 30 ਬਚਾਅ ਟੀਮਾਂ ਅਤੇ ਪੰਜ ਐਨ.ਡੀ.ਆਰ.ਐਫ਼. ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਮਾਝੀ ਨੇ ਚੱਕਰਵਾਤ ਮੋਂਥਾ ਦੇ ਲੈਂਡਫਾਲ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਰਾਹਤ ਕਮਿਸ਼ਨਰੇਟ ਦੇ ਕੰਟਰੋਲ ਰੂਮ ਦਾ ਦੌਰਾ ਕੀਤਾ। ਮਾਝੀ ਨੇ ਕਿਹਾ ਕਿ ਓਡੀਸ਼ਾ ਅਜੇ ਖ਼ਤਰੇ ਵਿਚ ਨਹੀਂ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।
;
;
;
;
;
;