ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪਹਿਲਾ ਟੀ-20 ਮੈਚ
ਕੈਨਬਰਾ, 29 ਅਕਤੂਬਰ- ਸਿਡਨੀ ਵਿਚ ਰੋਹਿਤ-ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕ ਦੀਆਂ ਨਜ਼ਰਾਂ ਕੈਨਬਰਾ ਟੀ-20 'ਤੇ ਕੇਂਦ੍ਰਿਤ ਹਨ। ਵਿਸ਼ਵ ਚੈਂਪੀਅਨ ਭਾਰਤ ਅੱਜ ਮਨੂਕਾ ਓਵਲ ਸਟੇਡੀਅਮ ਵਿਚ ਨੰਬਰ 2 ਰੈਂਕਿੰਗ ਵਾਲੇ ਆਸਟ੍ਰੇਲੀਆ ਨਾਲ ਭਿੜੇਗਾ। ਮੈਚ ਦੁਪਹਿਰ 2:15 ਵਜੇ ਸ਼ੁਰੂ ਹੋਵੇਗਾ, ਜਿਸ ਦਾ ਟਾਸ ਦੁਪਹਿਰ 1:45 ਵਜੇ ਹੋਵੇਗਾ।
ਟੀਮ ਇੰਡੀਆ ਸਤੰਬਰ ਵਿਚ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਸੂਰਿਆਕੁਮਾਰ ਯਾਦਵ ਭਾਰਤ ਦੀ ਅਗਵਾਈ ਕਰਨਗੇ, ਜਦੋਂ ਕਿ ਮਿਸ਼ੇਲ ਮਾਰਸ਼ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ।
ਟੀਮ ਇੰਡੀਆ ਨੇ ਸਿਡਨੀ ਵਨਡੇ 9 ਵਿਕਟਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-2 ਨਾਲ ਹਾਰ ਗਈ। ਰੋਹਿਤ ਸ਼ਰਮਾ ਨੇ 121 ਅਤੇ ਵਿਰਾਟ ਕੋਹਲੀ ਨੇ ਅਜੇਤੂ 74 ਦੌੜਾਂ ਬਣਾਈਆਂ ਸਨ।
;
;
;
;
;
;