ਬ੍ਰਾਜ਼ੀਲ ਵਿਚ ਡਰੱਗ ਮਾਫ਼ੀਆ ’ਤੇ ਪੁਲਿਸ ਦੀ ਵੱਡੀ ਕਾਰਵਾਈ
ਬ੍ਰਾਜ਼ੀਲਾ, 29 ਅਕਤੂਬਰ- ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਪੁਲਿਸ ਨੇ ਡਰੱਗ ਸੰਗਠਨ ‘ਰੈੱਡ ਕਮਾਂਡ’ ਦੇ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਮੰਗਲਵਾਰ ਸਵੇਰੇ 2,500 ਪੁਲਿਸ ਅਧਿਕਾਰੀਆਂ ਨੇ ਰੀਓ ਡੀ ਜਨੇਰੀਓ ਵਿਚ ਹੈਲੀਕਾਪਟਰ ਰਾਹੀਂ ਅਪਰਾਧੀਆਂ ਦੇ ਐਨਕਲੇਵ 'ਤੇ ਛਾਪਾ ਮਾਰਿਆ।
ਜਿਵੇਂ ਹੀ ਪੁਲਿਸ ਟੀਮਾਂ ਅੱਗੇ ਵਧੀਆਂ, ਰੈੱਡ ਕਮਾਂਡ ਗਰੋਹ ਦੇ ਮੈਂਬਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਗਰੋਹ ਨੇ ਸੜਕਾਂ 'ਤੇ ਬਲਦੇ ਬੈਰੀਕੇਡ ਲਗਾਏ ਅਤੇ ਪੁਲਿਸ ਨੂੰ ਰੋਕਣ ਲਈ ਡਰੋਨ ਤੋਂ ਬੰਬ ਸੁੱਟੇ। ਪੁਲਿਸ ਨੇ ਭਾਰੀ ਹਥਿਆਰਾਂ ਦੀ ਵਰਤੋਂ ਕਰਕੇ ਜਵਾਬੀ ਕਾਰਵਾਈ ਕੀਤੀ।
ਝੜਪਾਂ ਵਿਚ ਕਰੀਬ 64 ਲੋਕ ਮਾਰੇ ਗਏ, ਜਿਨ੍ਹਾਂ ਵਿਚ ਚਾਰ ਪੁਲਿਸ ਕਰਮਚਾਰੀ ਵੀ ਸ਼ਾਮਿਲ ਸਨ। ਰਿਪੋਰਟਾਂ ਅਨੁਸਾਰ ਪੁਲਿਸ ਇਕ ਸਾਲ ਤੋਂ ਇਸ ਹਮਲੇ ਦੀ ਯੋਜਨਾ ਬਣਾ ਰਹੀ ਸੀ।
;
;
;
;
;
;