ਸੁਲਤਾਨਪੁਰ ਲੋਧੀ ਦੇ ਹਾਲਾਤ 'ਤੇ ਸੰਤ ਸੀਚੇਵਾਲ ਨੇ ਲਿਆ ਸਖ਼ਤ ਨੋਟਿਸ, ਅਧਿਕਾਰੀਆਂ ਦੀ ਲਾਈ ਕਲਾਸ
ਸੁਲਤਾਨਪੁਰ ਲੋਧੀ, 29 ਅਕਤੂਬਰ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੱਛੜੇ ਪ੍ਰਸ਼ਾਸਨ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੰਗੀ ਕਲਾਸ ਲਗਾਈ। ਸੰਤ ਬਲਬੀਰ ਸਿੰਘ ਬਾਅਦ ਦੁਪਹਿਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਲੈ ਕੇ ਗਏ ਜਿਥੇ ਸੜਕ ਵਿਚ ਡੂੰਘੇ ਟੋਏ ਪਏ ਹੋਏ ਸਨ ਤੇ ਉਨ੍ਹਾਂ ਵਿਚ ਪਾਣੀ ਖੜ੍ਹਾ ਹੋਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਇਥੋਂ 30 ਅਕਤੂਬਰ ਨੂੰ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਨੇ ਲੰਘਣਾ ਹੈ। ਸੰਤ ਸੀਚੇਵਾਲ ਨੇ ਸਮੁੱਚੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪ੍ਰਕਾਸ਼ ਪੁਰਬ ਵਿਚ ਇਕ ਹਫਤੇ ਦਾ ਸਮਾਂ ਬਚਿਆ ਹੋਵੇ ਤਾਂ ਇਸ ਬਾਬਤ ਕੋਈ ਵੀ ਉੱਚ ਮੀਟਿੰਗ ਨਾ ਕੀਤੀ ਗਈ ਹੋਵੇ। ਮੌਕੇ ਉਤੇ ਹਾਜ਼ਰ ਐਸ.ਡੀ.ਐਮ. ਅਲਕਾ ਕਾਲੀਆ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਲਜੀਤ ਤੇ ਪੀ.ਡਬਲਯੂ.ਡੀ. ਦੇ ਅਧਿਕਾਰੀ ਹਾਜ਼ਰ ਸਨ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਖਾਈ ਗਈ ਲਾਪਰਵਾਹੀ ਦੀ ਗੱਲ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੱਕ ਪਹੁੰਚਾਈ। ਉਨ੍ਹਾਂ ਮੌਕੇ ਉਤੇ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਗੱਲ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਨਾਲ ਕਰਵਾਈ। ਲੋਕਾਂ ਨੇ ਵੀ ਦੱਸਿਆ ਕਿ ਗੁਰਦੁਆਰਾ ਸਿਹਰਾ ਸਾਹਿਬ ਕੋਲ ਸੀਵਰੇਜ ਦੇ ਟੁੱਟੇ ਹੋਏ ਢੱਕਣ ਨੂੰ ਵੀ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਜਿਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
;
;
;
;
;
;
;