ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਬਣੇ ਨਿਊਯਾਰਕ ਦੇ ਮੇਅਰ
ਨਿਊਯਾਰਕ, 5 ਨਵੰਬਰ - ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਮੇਅਰ ਚੋਣ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਅਤੇ ਆਲੋਚਨਾ ਦੇ ਵਿਚਕਾਰ, ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਦੇ ਪ੍ਰਮੁੱਖ ਉਮੀਦਵਾਰ, ਮਮਦਾਨੀ ਨੇ ਚੋਣਾਂ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਜ਼ੋਹਰਾਨ ਮਮਦਾਨੀ ਨੇ ਆਜ਼ਾਦ ਉਮੀਦਵਾਰ ਅਤੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਨੂੰ ਹਰਾ ਕੇ ਨਿਊਯਾਰਕ ਸਿਟੀ ਮੇਅਰ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਦੇ ਨਾਲ ਹੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੀ ਅਗਵਾਈ ਜ਼ੋਹਰਾਨ ਮਮਦਾਨੀ ਦੇ ਹੱਥਾਂ ਵਿਚ ਆ ਗਈ ਹੈ।
;
;
;
;
;
;
;
;
;