ਸੀਨੀਅਰ ਪੱਤਰਕਾਰ ਤਰਸੇਮ ਸਿੰਘ ਤਰਾਨਾ ਦਾ ਦਿਹਾਂਤ
ਬਟਾਲਾ, 5 ਨਵੰਬਰ (ਸਤਿੰਦਰ ਸਿੰਘ) - ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਤਰਸੇਮ ਸਿੰਘ ਤਰਾਨਾ ਦਾ ਦਿਹਾਂਤ ਹੋ ਗਿਆ। ਉਹ ਕਰੀਬ 30 ਸਾਲਾਂ ਤੋਂ ਅਦਾਰਾ ਅਜੀਤ ਨਾਲ ਜੁੜੇ ਹੋਏ ਸਨ ਅਤੇ ਕੁਝ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਸਮੂਹ ਪੱਤਰਕਾਰੀ ਜਗਤ ਵਿਚ ਸੋਗ ਦੀ ਲਹਿਰ ਪਾ ਦਿੱਤੀ ਹੈ। ਤਰਸੇਮ ਸਿੰਘ ਤਰਾਨਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
;
;
;
;
;
;
;
;