ਛੱਤੀਸਗੜ੍ਹ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 11
ਬਿਲਾਸਪੁਰ (ਛੱਤੀਸਗੜ੍ਹ), 5 ਨਵੰਬਰ - ਗੇਵਰਾ ਰੋਡ ਤੋਂ ਬਿਲਾਸਪੁਰ ਜਾ ਰਹੀ ਇਕ ਯਾਤਰੀ ਰੇਲਗੱਡੀ ਇਕ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ, ਜਦੋਂ ਕਿ 20 ਯਾਤਰੀ ਜ਼ਖਮੀ ਹੋ ਗਏ ਹਨ। ਦੱਖਣ ਪੂਰਬੀ ਕੇਂਦਰੀ ਰੇਲਵੇ ਨੇ ਇਸ ਹਾਦਸੇ ਦਾ ਕਾਰਨ ਸਿਗਨਲ ਓਵਰਸ਼ੂਟ ਦੱਸਿਆ ਹੈ। ਜ਼ਖਮੀਆਂ ਨੂੰ ਬਿਲਾਸਪੁਰ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ।
;
;
;
;
;
;
;
;