JALANDHAR WEATHER

ਪੰਜਵੇਂ ਦਿਨ ਹੋਇਆ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸੰਸਕਾਰ

ਜਗਰਾਉਂ, (ਲੁਧਿਆਣਾ) 5 ਨਵੰਬਰ (ਕੁਲਦੀਪ ਸਿੰਘ ਲੋਹਟ)-ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਖਹਿਰਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਗਿੱਦੜਵਿੰਡੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤੇਜਪਾਲ ਦੀ ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ਵਿਚ ਕਬੱਡੀ ਖੇਡ ਦੇ ਪ੍ਰਸ਼ੰਸਕਾਂ ਨੇ ਖਿਡਾਰੀ ਨੂੰ ਸੇਜਲ ਅੱਖਾਂ ਨਾਲ ਵਿਦਾ ਕੀਤਾ। ਅੰਤਿਮ ਸੰਸਕਾਰ ਤੋਂ ਪਹਿਲਾਂ ਤੇਜਪਾਲ ਦੀ ਮ੍ਰਿਤਕ ਦੇਹ ਪਿੰਡ ਗਿੱਦੜਵਿੰਡੀ ਦੇ ਖੇਡ ਸਟੇਡੀਅਮ ਵਿਚ ਰੱਖੀ ਗਈ, ਜਿਥੇ ਮਾਹੌਲ ਬੇਹੱਦ ਭਾਵੁਕ ਬਣਿਆ ਹੋਇਆ ਸੀ। ਜਿਥੇ ਤੇਜਪਾਲ ਦੀ ਮਾਂ ਭੈਣ ਤੇ ਰਿਸ਼ਤੇਦਾਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਵੱਡੀ ਗਿਣਤੀ ਵਿਚ ਲੋਕ ਅਤੇ ਕਬੱਡੀ ਖੇਡ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਤੇਜਪਾਲ ਨੂੰ ਅੰਤਿਮ ਵਿਦਾਈ ਦੇਣ ਪੁੱਜੇ ਸਨ। ਇਸ ਦੌਰਾਨ ਹਰ ਇਕ ਦੀਆਂ ਅੱਖਾਂ ਨਮ ਸਨ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਤੇਜਿੰਦਰ ਨੂੰ ਹੋਣਹਾਰ ਤੇ ਅਗਾਂਹਵਧੂ ਨੌਜਵਾਨ ਦੱਸਿਆ। ਤੇਜਪਾਲ ਦੇ ਦੋਸਤਾਂ ਨੇ ਭਰੇ ਮਨ ਨਾਲ ਦੱਸਿਆ ਕਿ ਤੇਜਪਾਲ ਇਕ ਸੱਚਾ ਸਾਥੀ ਸੀ ਜਿਸਦੇ ਤੁਰ ਜਾਣ ਦਾ ਦਰਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ