JALANDHAR WEATHER

ਸਰਹੱਦੀ ਦਾਣਾ ਮੰਡੀ ਅਟਾਰੀ 'ਚ ਪੱਲੇਦਾਰੀ ਦਾ ਕੰਮ ਕਰਦਾ ਪ੍ਰਵਾਸੀ ਨੌਜਵਾਨ ਲਾਪਤਾ

ਅਟਾਰੀ, (ਅੰਮ੍ਰਿਤਸਰ), 6 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੀ ਸਰਹੱਦੀ ਅਨਾਜ ਮੰਡੀ ਅਟਾਰੀ ਵਿਚ ਇਕ ਆੜ੍ਹਤੀਆ ਦੇ ਚੌਧਰੀ ਨਾਲ ਪੱਲੇਦਾਰੀ ਦਾ ਕੰਮ ਕਰਦਾ ਨੌਜਵਾਨ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਪਤਾ ਨਿਤਿਸ਼ ਰਿਸ਼ੀ ਪ੍ਰਕਾਸ਼ ਆੜ੍ਹਤੀਆ ਦੇ ਚੌਧਰੀ ਗੋਰਾ ਸਿੰਘ ਦੀ ਅਗਵਾਈ ਵਿਚ ਮਜ਼ਦੂਰੀ ਕਰਦਾ ਸੀ। ਉਸ ਨਾਲ ਲੇਬਰ ਕਰਦੇ ਸਾਥੀਆਂ ਨੇ ਦੱਸਿਆ ਕਿ ਨਿਤਿਸ਼ ਕੁਮਾਰ ਰਿਸ਼ੀ ਪੁੱਤਰ ਚੰਦਨ ਰਿਸ਼ੀ, ਉਮਰ 22 ਸਾਲ, ਪਿੰਡ ਬੋਹਰਾ ਥਾਣਾ ਸਰਸੀ, ਜ਼ਿਲ੍ਹਾ ਉਰਨੀਆ, ਬਿਹਾਰ ਰਾਜ ਦਾ ਰਹਿਣ ਵਾਲਾ 18 ਸਤੰਬਰ ਨੂੰ ਉਨ੍ਹਾਂ ਨਾਲ ਮਿਹਨਤ-ਮਜ਼ਦੂਰੀ ਕਰਨ ਆਇਆ ਪਰ 4 ਨਵੰਬਰ ਨੂੰ ਲਾਪਤਾ ਹੋ ਗਿਆ।

ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੂੰ ਮੰਡੀ ਵਿਚੋਂ ਕੋਈ ਵਿਅਕਤੀ ਧੋਖੇ ਨਾਲ ਆਪਣੇ ਘਰ ਵਿਚ ਕੰਮ ਕਰਵਾਉਣ ਲਈ ਲੈ ਗਿਆ ਹੈ ਪਰ ਬਾਅਦ ਵਿਚ ਆੜ੍ਹਤ ਉਤੇ ਛੱਡਣ ਨਹੀਂ ਆਇਆ। ਉਹ ਆਪਣਾ ਮੋਬਾਇਲ ਵੀ ਸਾਥੀਆਂ ਕੋਲ ਹੀ ਛੱਡ ਗਿਆ। ਨਿਤਿਸ਼ ਕੁਮਾਰ ਦੀ ਸਾਥੀਆਂ ਵਲੋਂ ਦਾਣਾ ਮੰਡੀ ਅਟਾਰੀ ਅਤੇ ਹੋਰ ਅਨਾਜ ਮੰਡੀਆਂ ਵਿਚ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਸਦੇ ਪਰਿਵਾਰਕ ਮੈਂਬਰ ਵੀ ਕਹਿ ਰਹੇ ਹਨ ਕਿ ਉਹ ਘਰ ਨਹੀਂ ਆਇਆ। ਸਾਥੀ ਪਰੇਸ਼ਾਨ ਹਨ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ, ਜਿਸ ਕਿਸੇ ਵਿਅਕਤੀ ਨੂੰ ਲਾਪਤਾ ਨਿਤਿਸ਼ ਰਿਸ਼ੀ ਦਾ ਪਤਾ ਚੱਲੇ, ਉਹ ਪੁਲਿਸ ਥਾਣਾ ਘਰਿੰਡਾ ਜਾਂ ਮਾਰਕੀਟ ਕਮੇਟੀ ਅਟਾਰੀ ਦੇ ਦਫਤਰ ਵਿਖੇ ਸੂਚਨਾ ਦੇ ਦੇਵੇ ਤਾਂ ਜੋ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇ। ਸਾਥੀਆਂ ਨੇ ਦੱਸਿਆ ਕਿ ਨਿਤਿਸ਼ ਰਿਸ਼ੀ ਦੇ ਮਾਤਾ-ਪਿਤਾ ਬਜ਼ੁਰਗ ਹਨ ਜਿਨ੍ਹਾਂ ਦਾ ਪੇਟ ਭਰਨ ਲਈ ਉਹ ਪੰਜਾਬ ਵਿਚ ਮਜ਼ਦੂਰੀ ਕਰਨ ਆਇਆ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ