ਬਦਲਾਅ ਆ ਰਿਹਾ ਹੈ, ਬਿਹਾਰ ਚੋਣਾਂ ਦੇ ਪਹਿਲੇ ਪੜਾਅ 'ਤੇ ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ , 6 ਨਵੰਬਰ (ਏਐਨਆਈ): ਜਨ ਸੂਰਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਵੱਧ ਵੋਟਰ ਮਤਦਾਨ ਦਰਸਾਉਂਦਾ ਹੈ ਕਿ "ਬਿਹਾਰ ਵਿਚ ਬਦਲਾਅ ਆ ਰਿਹਾ ਹੈ"। ਏਐਨਆਈ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾਹੈ ਕਿ ਪਿਛਲੇ 30 ਸਾਲਾਂ ਵਿਚ ਸਭ ਤੋਂ ਵੱਧ ਪੋਲਿੰਗ ਦਰਸਾਉਂਦੀ ਹੈ ਕਿ ਬਿਹਾਰ ਵਿਚ ਬਦਲਾਅ ਆ ਰਿਹਾ ਹੈ। 14 ਨਵੰਬਰ ਨੂੰ ਇਕ ਨਵੀਂ ਪ੍ਰਣਾਲੀ ਸਥਾਪਤ ਹੋਣ ਜਾ ਰਹੀ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਵਿਨੋਦ ਗੁੰਜਿਆਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ਾਂਤੀਪੂਰਵਕ ਸਮਾਪਤ ਹੋਇਆ, ਜਿਸ ਵਿਚ ਰਾਜ ਵਿਚ ਲਗਭਗ 64.46 ਪ੍ਰਤੀਸ਼ਤ ਵੋਟਰ ਮਤਦਾਨ ਹੋਇਆ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, 2025 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਤਦਾਨ 2000 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਭ ਤੋਂ ਵੱਧ ਰਿਹਾ ਹੈ। 2000 ਵਿਚ ਮਤਦਾਨ ਪ੍ਰਤੀਸ਼ਤਤਾ 62.57 ਪ੍ਰਤੀਸ਼ਤ ਸੀ। ਬਿਹਾਰ ਦੇ 45,341 ਪੋਲਿੰਗ ਬੂਥਾਂ ਵਿਚੋਂ 64.46 ਪ੍ਰਤੀਸ਼ਤ ਵੋਟਿੰਗ 41,943 ਬੂਥਾਂ ਦੇ ਅੰਕੜਿਆਂ ਦੇ ਅਧਾਰ 'ਤੇ ਹੈ।
;
;
;
;
;
;
;
;