ਬਿਹਾਰ ਚੋਣਾਂ ਦੇ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਕਰਵਾਉਣਾ ਈ.ਸੀ. ਦੀ ਪ੍ਰਸ਼ੰਸਾਯੋਗ ਭੂਮਿਕਾ - ਪੀ.ਐਮ. ਮੋਦੀ
ਔਰੰਗਾਬਾਦ (ਬਿਹਾਰ), 7 ਨਵੰਬਰ-ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸੁਸ਼ਾਸਨ ਅਤੇ ਜੰਗਲ ਰਾਜ ਵਿਚ ਅੰਤਰ ਦੇਖਿਆ। ਕੱਲ੍ਹ, ਬਿਹਾਰ ਦੇ ਹਰ ਵਰਗ ਨੇ ਬਿਨਾਂ ਕਿਸੇ ਰੁਕਾਵਟ ਦੇ ਵੋਟ ਪਾਈ। ਜੰਗਲ ਰਾਜ ਦਾ ਸਮਾਂ ਸੀ ਜਦੋਂ ਬੂਥ ਲੁੱਟੇ ਜਾਂਦੇ ਸਨ, ਵੋਟਾਂ ਵਾਲੇ ਦਿਨ ਗੋਲੀਆਂ ਚਲਾਈਆਂ ਜਾਂਦੀਆਂ ਸਨ, ਬੰਬ ਧਮਾਕੇ ਹੁੰਦੇ ਸਨ, ਪੱਛੜੇ ਵਰਗਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਸੀ। ਜੰਗਲ ਰਾਜ ਦੇ ਲੋਕ ਅਜੇ ਵੀ ਬਹੁਤ ਕੋਸ਼ਿਸ਼ ਕਰ ਰਹੇ ਹਨ ਪਰ ਮੈਂ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕਰਾਂਗਾ।
;
;
;
;
;
;
;
;