ਸੰਸਦ ਦਾ ਸਰਦ ਰੁੱਤ ਇਜਲਾਸ 1 ਤੋਂ 19 ਦਸੰਬਰ ਤੱਕ, ਰਿਜੀਜੂ ਵਲੋਂ ਜੈਰਾਮ ਰਮੇਸ਼ 'ਤੇ "ਛੋਟੇ" ਇਜਲਾਸ ਦੇ ਮਜ਼ਾਕ 'ਤੇ ਜਵਾਬੀ ਹਮਲਾ
ਨਵੀਂ ਦਿੱਲੀ, 9 ਨਵੰਬਰ- ਸਰਕਾਰ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਹੋਵੇਗਾ।ਕਾਂਗਰਸ ਨੇ "ਅਸਾਧਾਰਨ ਤੌਰ 'ਤੇ ਦੇਰੀ ਨਾਲ ਅਤੇ ਛੋਟੇ ਕੀਤੇ" ਇਜਲਾਸ ਲਈ ਸਰਕਾਰ ਦੀ ਆਲੋਚਨਾ ਕੀਤੀ, ਅਤੇ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਮੁੱਖ ਵਿਰੋਧੀ ਪਾਰਟੀ ਨੂੰ ਸੰਸਦੀ ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਣ ਦੀ ਅਪੀਲ ਕਰਦੇ ਕਦੇ ਨਹੀਂ ਥੱਕਣਗੇ।
ਐਕਸ 'ਤੇ ਇਕ ਪੋਸਟ ਵਿਚ, ਰਿਜਿਜੂ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੇ ਇਕ ਵੀਡੀਓ ਕਲਿੱਪ ਦਾ ਜਵਾਬ ਦਿੱਤਾ ਜਿਸ ਵਿਚ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਬਹਿਸਾਂ ਤੋਂ ਭੱਜ ਰਹੀ ਹੈ। ਜੈਰਾਮ ਰਮੇਸ਼ ਨੇ ਇਹ ਟਿੱਪਣੀਆਂ ਨਿਊਜ਼ ਏਜੰਸੀ ਨੂੰ ਕੀਤੀਆਂ ਸਨ।ਰਿਜਿਜੂ ਨੇ ਕਿਹਾ ਕਿ ਕਾਂਗਰਸ ਨੂੰ ਬਹਿਸ ਵਿਚ ਹਿੱਸਾ ਲੈਣ ਦੇ ਚਾਹਵਾਨ "ਹੋਰ ਇਮਾਨਦਾਰ ਸੰਸਦ ਮੈਂਬਰਾਂ ਲਈ ਰੁਕਾਵਟਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ"।
;
;
;
;
;
;
;
;
;