ਤਰਨ ਤਾਰਨ ਜ਼ਿਮਨੀ ਚੋਣ ,ਪ੍ਰਚਾਰ ਖ਼ਤਮ
ਤਰਨ ਤਾਰਨ , 9 ਨਵੰਬਰ -ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭਨਾਂ ਸਿਆਸੀ ਧਿਰਾਂ ਨੇ ਪੂਰੀ ਤਾਕਤ ਝੋਕੀ । ‘ਆਪ’ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ ਆਪਣੇ ਉਮੀਦਵਾਰ ਦੀ ਹਮਾਇਤ ’ਚ ਰੋਡ ਸ਼ੋਅ ਕੱਢੇ ਜਦੋਂ ਕਿ ਭਾਜਪਾ ਨੇ ਘਰੋਂ ਘਰੀ ਜਾ ਕੇ ਵੋਟਾਂ ਮੰਗੀਆਂ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਆਖ਼ਰੀ ਦਿਨ ਸਿਆਸੀ ਰੈਲੀਆਂ ਕੀਤੀਆਂ। ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਦੀ ਮੌਤ ਦੇ ਕਾਰਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭ ਸਿਆਸੀ ਪ੍ਰੋਗਰਾਮ ਮੁਲਤਵੀ ਰੱਖੇ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸਖ਼ਤੀ ਨਾਲ ਅੱਜ ਕਿਹਾ ਕਿ ਚੋਣ ਮਸ਼ੀਨਰੀ ਵਲੋਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ।
ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣਾਂ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਕੁੱਲ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੇ 114 ਪੋਲਿੰਗ ਸਟੇਸ਼ਨਾਂ (ਜਿਨ੍ਹਾਂ ਵਿਚ 222 ਪੋਲਿੰਗ ਬੂਥ ਹਨ) ’ਤੇ ਸੀ.ਏ.ਪੀ.ਐਫ.ਦੇ ਜਵਾਨ ਤਾਇਨਾਤ ਹੋਣਗੇ।
;
;
;
;
;
;
;
;
;