ਭਾਰਤੀ ਮੌਸਮ ਵਿਭਾਗ ਨੇ ਝਾਰਖੰਡ ਦੇ 6 ਜ਼ਿਲ੍ਹਿਆਂ ਲਈ 10-12 ਨਵੰਬਰ ਤੱਕ ਸੀਤ ਲਹਿਰ ਦੀ ਜਾਰੀ ਕੀਤੀ ਚਿਤਾਵਨੀ
ਰਾਂਚੀ , 9 ਨਵੰਬਰ -ਭਾਰਤ ਮੌਸਮ ਵਿਭਾਗ ਨੇ ਝਾਰਖੰਡ ਦੇ 6 ਜ਼ਿਲ੍ਹਿਆਂ ਲਈ 10 ਤੋਂ 12 ਨਵੰਬਰ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਪਲਾਮੂ, ਗੜ੍ਹਵਾ, ਚਤਰਾ, ਗੁਮਲਾ, ਲਾਤੇਹਾਰ ਅਤੇ ਲੋਹਰਦਗਾ ਜ਼ਿਲ੍ਹਿਆਂ ਲਈ 10 ਨਵੰਬਰ ਨੂੰ ਸਵੇਰੇ 8:30 ਵਜੇ ਤੋਂ 12 ਨਵੰਬਰ ਨੂੰ ਸਵੇਰੇ 8:30 ਵਜੇ ਤੱਕ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਭਾਰਤੀ ਮੌਸਮ ਵਿਭਾਗ ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਵਿਚ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਇਕ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਅਤੇ ਅਗਲੇ ਕੁਝ ਦਿਨਾਂ ਵਿਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।
;
;
;
;
;
;
;
;
;